ਅਜਾਇਬ ਸਿੰਘ ਭੱਟੀ ਪੰਜਾਬ ਵਿਧਾਨ ਸੱਭਾ ਦੇ ਡਿਪਟੀ ਸਪੀਕਰ ਵੱਲੋਂ ਡੇਰਾ ਸਿਰਸਾ ਸਾਧ ਤੇ ਸ਼ਰਧਾਲੂਆਂ ਵੱਲੋਂ ਪੌਦਾ ਲਗਾਉਣ ਦੇ ਮਹਾਂ ਅਭਿਆਨ ਦੀ ਸ਼ੁਰੂਆਤ ਕਰਨ ਤੋਂ ਇਹ ਸਾਬਤ ਹੁੰਦਾ ਹੈ ਕਿ ਕਾਂਗਰਸੀਆਂ ਦੀ ਅੰਦਰਖਾਤੇ ਸਾੰਢਗਾਡ ਹੈ ਸਭ ਕੁਝ ਡੇਰਾ ਸਿਰਸਾ ਦੇ ਇਸ਼ਾਰਿਆਂ ਤੇ ਹੁੰਦਾ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਪਰਮਿੰਦਰ ਸਿੰਘ ਦਸਮੇਸ਼ ਨਗਰ ਸਤਪਾਲ ਸਿੰਘ ਸਿਦਕੀ ਤੇ ਵਿੱਕੀ ਖਾਲਸਾ ਬਸਤੀ ਮਿੱਠੂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ ਇਹ ਦੁਹਾਈਆਂ ਰਹੇ ਹਨ ਕਿ ਬਰਗਾੜੀ ਬੇਅਦਬੀ ਕਾਂਡ ਦਾ ਹਰ ਹਾਲਤ ਵਿੱਚ ਇਨਸਾਫ ਦਿੱਤਾ ਜਾਵੇਗਾ। ਪਰ ਜਦ ਕਿ ਇਹ ਗੱਲ ਜੱਗ ਜ਼ਾਹਰ ਹੈ ਕਿ ਬੇਅਦਬੀ ਕਾਂਡ ਪਿੱਛੇ ਡੇਰਾ ਸਾਧ ਤੇ ਉਸ ਦੇ ਸ਼ਰਧਾਲੂਆਂ ਦਾ ਹੱਥ ਹੈ। ਉਸੇ ਡੇਰਾ ਸਿਰਸਾ ਸਾਧ ਦੇ ਸ਼ਰਧਾਲੂਆਂ ਨਾਲ ਕਾਂਗਰਸੀ ਲੋਕ ਪ੍ਰੇਮ ਪੀਂਘਾਂ ਪਾ ਰਹੇ ਹਨ ਤਾਂ ਅਜਿਹੇ ਸ਼ਰਧਾਲੂਆਂ ਤੋਂ ਸਿੱਖ ਕੌਮ ਕਿਸ ਤਰ੍ਹਾਂ ਇਨਸਾਫ਼ ਦੀ ਆਸ ਕਰ ਸਕਦੀ ਹੈ ਅਸੀਂ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਮੰਗ ਕਰਦੇ ਹਾਂ ਕਿ ਉਹ ਸਪੱਸ਼ਟ ਕਰਨ ਕਿ ਡੇਰਾ ਪ੍ਰੇਮੀਆਂ ਨਾਲ ਕਾਂਗਰਸ ਦਾ ਕੋਈ ਲੈਣ ਦੇਣ ਨਹੀਂ ਹੈ ਅਤੇ ਅਜਾਇਬ ਸਿੰਘ ਭੱਟੀ ਕੋਲੋਂ ਇਸ ਸਬੰਧੀ ਸਪੱਸ਼ਟੀਕਰਨ ਲੈਣ ਨਹੀਂ ਤਾਂ ਇਹ ਸਮਝਿਆ ਜਾਵੇਗਾ ਕਿ ਕਾਂਗਰਸ ਦੀ ਕਹਿਣੀ ਅਤੇ ਕਥਨੀ ਵਿੱਚ ਫ਼ਰਕ ਹੈ। ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂੰ ਗੁਰਜੀਤ ਸਿੰਘ ਸਤਨਾਮੀਆ ਹਰਵਿੰਦਰ ਸਿੰਘ ਚਿਟਕਾਰਾ ਹਰਪਾਲ ਸਿੰਘ ਪਾਲੀ ਚੱਡਾ ਅਮਨਦੀਪ ਸਿੰਘ ਬੱਗਾ ਹਰਪ੍ਰੀਤ ਸਿੰਘ ਰੋਬਿਨ ਪ੍ਰਭਜੋਤ ਸਿੰਘ ਖਾਲਸਾ ਗੁਰਦੀਪ ਸਿੰਘ ਲੱਕੀ ਮਨਮਿੰਦਰ ਸਿੰਘ ਭਾਟੀਆ ਹਰਜੀਤ ਸਿੰਘ ਬਾਬਾ ਸਨੀ ਓਬਰਾਏ ਜਤਿੰਦਰ ਸਿੰਘ ਕੋਹਲੀ ਅਰਵਿੰਦਰ ਸਿੰਘ ਬਬਲੂ ਤਜਿੰਦਰ ਸਿੰਘ ਸੰਤਨਗਰ ਲਖਬੀਰ ਸਿੰਘ ਲੱਕੀ ਸੋਨੂੰ ਪੇੰਟਰ ਆਦਿ ਹਾਜਰ ਸਨ।