ਤਲਵੰਡੀ ਸਾਬੋ :- ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮੁਹਾਲੀ ਤੱਕ ਕੱਢਿਆ ਜਾਣ ਵਾਲਾ ਕਿਸਾਨ ਮਾਰਚ ਅਰਦਾਸ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਰਵਾਨਾ ਹੋ ਗਿਆ ਹੈ। ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ‘ਚ ਰਵਾਨਾ ਹੋਏ ਕਿਸਾਨ ਮਾਰਚ ਵਿਚ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਗੱਡੀਆਂ ਲੈ ਕੇ ਸ਼ਾਮਿਲ ਹੋਏ ਹਨ।