ਅੰਮ੍ਰਿਤਸਰ,3 ਨਵੰਬਰ ( )- ਜਿਲ੍ਹਾ ਸਿੱਖਿਆ ਦਫਤਰ ਅੰਮ੍ਰਿਤਸਰ ਦੀ ਵੱਡੀ ਲਾਪਰਵਾਹੀ ਕਰਕੇ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ‘ਚ ਪਿਛਲੇ ਲੰਮੇ ਸਮੇਂ ਤੋਂ 200 ਤੋ ਵੱਧ ਖਾਲੀ ਪਈਆਂ ਹੈੱਡਟੀਚਰ ਅਤੇ ਸੈੰਟਰ ਹੈੱਡਟੀਚਰ ਪੋਸਟਾਂ ਤੇ ਪ੍ਰਮੋਸ਼ਨਾਂ ਕਰਨ ‘ਚ ਕੀਤੀ ਜਾ ਰਹੀ ਬੇਲੋੜੀ ਦੇਰੀ ਦੇ ਰੋਸ ਵਜੋਂ ਈ.ਟੀ.ਯੂ. ਰਜਿ.ਵੱਲੋਂ ਚੱਲ ਰਹੀ ਭੁੱਖ ਹੜਤਾਲ ‘ਚ ਅੱਜ 69ਵੇਂ ਦਿਨ ਜਥੇਬੰਦੀ ਦੀ ਜਿਲਾ ਕਮੇਟੀ ਭੁੱਖ ਹੜਤਾਲ ਤੇ ਬੈਠੀ।
ਇਸ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ,ਸਤਬੀਰ ਸਿੰਘ ਬੋਪਾਰਾਏ,ਗੁਰਿੰਦਰ ਸਿੰਘ ਘੁੱਕੇਵਾਲੀ,ਗੁਰਪ੍ਰੀਤ ਸਿੰਘ ਥਿੰਦ, ਦਿਲਬਾਗ ਸਿੰਘ ਬਾਜਵਾ,ਨਵਦੀਪ ਸਿੰਘ,ਲਖਵਿੰਦਰ ਸਿੰਘ ਸੰਗੂਆਣਾ ਆਦਿ ਨੇ ਕਿਹਾ ਕਿ ਪ੍ਰਮੋਸ਼ਨਾਂ ਸੰਬੰਧੀ ਰਿਕਾਰਡ ਦੀ ਪ੍ਰਵਾਨਗੀ ਲਈ ਜਥੇਬੰਦੀ ਦਾ ਜਿਲ੍ਹਾ ਭਲਾਈ ਦਫਤਰ ਅੰਮ੍ਰਿਤਸਰ ਨਾਲ ਲਗਾਤਾਰ ਸੰਪਰਕ ਜਾਰੀ ਹੈ,ਜਿਸ ਤਹਿਤ ਅੱਜ ਸੁਪਰਡੈਂਟ ਜਿਲ੍ਹਾ ਭਲਾਈ ਅਫਸਰ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਤੁਰੰਤ ਰਿਕਾਰਡ ਪ੍ਰਵਾਨ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਇਸ ਪੱਧਰ ਤੇ ਪਹੁੰਚ ਕੇ ਵੀ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ‘ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਦੌਰਾਨ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਆਉਣ ਵਾਲੇ ਦਿਨਾਂ ਅੰਦਰ ਚੱਲਣ ਵਾਲੀ ਭੁੱਖ ਹਡ਼ਤਾਲ ਸਬੰਧੀ ਨਵੀਂਆਂ ਡਿਊਟੀਆਂ ਲਾ ਕੇ ਸਬੰਧਤ ਆਗੂਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ.) ਸ਼ੁਰੂ ਕੀਤਾ ਗਿਆ ਇਹ ਸੰਘਰਸ਼ ਆਰਡਰ ਜਾਰੀ ਹੋਣ ਤੱਕ ਜਾਰੀ ਰਹੇਗਾ। ਅੱਜ ਭੁੱਖ ਹੜਤਾਲ ਤੇ ਬੈਠਣ ਵਾਲਿਆਂ ‘ਚ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ, ਮੀਡੀਆ ਅਡਵਾਈਜ਼ਰ ਗੁਰਿੰਦਰ ਸਿੰਘ ਘੁੱਕੇਵਾਲੀ,ਨਵਦੀਪ ਸਿੰਘ,ਗੁਰਪ੍ਰੀਤ ਸਿੰਘ ਥਿੰਦ,ਦਿਲਬਾਗ ਸਿੰਘ ਬਾਜਵਾ,ਜਸਵਿੰਦਰਪਾਲ ਸਿੰਘ ਜੱਸ, ਲਖਵਿੰਦਰ ਸਿੰਘ ਸੰਗੂਆਣਾ, ਗੁਰਲਾਲ ਸਿੰਘ ਸੋਹੀ,ਰਾਜਿੰਦਰ ਸਿੰਘ ਰਾਜਾਸਾਂਸੀ,ਗੁਰਪ੍ਰੀਤ ਸਿੰਘ ਸਿੱਧੂ,ਬਲਜਿੰਦਰ ਸਿੰਘ ਬੁੱਟਰ, ਮਨਿੰਦਰ ਸਿੰਘ,ਰਾਜਵਿੰਦਰ ਸਿੰਘ ਲੁੱਧੜ,ਮਲਕੀਅਤ ਸਿੰਘ,ਸੁਖਦੀਪ ਸਿੰਘ ਸੋਹੀ ਆਪ ਆਗੂ ਸ਼ਾਮਲ ਸਨ।