ਜਲੰਧਰ / ਫਿਲੌਰ / ਨੂਰਮਹਿਲ 5 ਜੂਨ : ਸੀ.ਪੀ.ਆਈ. ( ਐਮ. , ਕੁਲ ਹਿੰਦ ਕਿਸਾਨ ਸਭਾ , ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀ.ਆਈ.ਟੀ.ਯੂ. ਦੇ ਸਾਥੀਆਂ ਤੇ ਆਮ ਲੋਕਾਂ ਵੱਲੋਂ ਦਿੱਲੀ ਕਿਸਾਨ ਮੋਰਚੇ ਦੇ ਸੱਦੇ ਤੇ ਤਹਿਸੀਲ ਫਿਲੌਰ ਦੇ ਪਿੰਡਾਂ ਅੰਦਰ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ 5 ਜੂਨ ਨੂੰ ਸੰਪੂਰਨ ਕ੍ਰਾਂਤੀ ਦਿਵਸ ਮਨਾਇਆ ਗਿਆ ।  ਸੀ.ਪੀ.ਆਈ. ( ਐਮ. )  ਤਹਿਸੀਲ ਫਿਲੌਰ ਕਮੇਟੀ ਦੇ ਸਕੱਤਰ ਮਾਸਟਰ ਪ੍ਰਸ਼ੋਤਮ ਬਿਲਗਾ ਵੱਲੋਂ ਪ੍ਰੈੱਸ ਨੂੰ ਦੱਸਿਆ ਗਿਆ ਕਿ ਉੱਪਲ ਭੂਪਾ , ਉਮਰਪੁਰ ਕਲਾਂ , ਸੰਗੋਵਾਲ , ਬਿਲਗਾ , ਦਾਰਾਪੁਰ , ਢੰਡਾ , ਮੁਠੱਡਾ ਕਲਾਂ , ਰੁੜਕਾ ਕਲਾਂ , ਸਰਹਾਲੀ , ਬੰਡਾਲਾ , ਜੰਡਿਆਲਾ , ਨੂਰਮਹਿਲ , ਕੋਟ ਨਾਹਲ , ਫਿਲੌਰ ਅਤੇ ਨਾਲ ਲੱਗਦੇ ਹੋਰ ਪਿੰਡਾਂ ਅੰਦਰ ਸੰਪੂਰਨ ਕ੍ਰਾਂਤੀ ਦਿਵਸ ਮਨਾਉਂਦੇ ਹੋਏ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਾਲੇ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ  , ਖੇਤੀ ਜਿਣਸਾਂ ਤੇ ਮਿਲਣ ਵਾਲੀ ਐੱਮ.ਐੱਸ.ਪੀ.  ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ ,  ਬਿਜਲੀ ਬਿੱਲ 2020 ਵਾਪਸ ਲਿਆ ਜਾਵੇ ਅਤੇ ਹੋਰ ਮੰਗਾਂ ਮੰਨੀਆਂ ਜਾਣ  ।  ਮੋਦੀ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਜਾਰੀ ਕੀਤਿਆਂ  ਪੂਰਾ ਇੱਕ ਸਾਲ ਹੋ ਚੁੱਕਾ ਹੈ । ਉਸ ਸਮੇਂ ਤੋਂ ਹੀ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।  ਇਸ ਤਰ੍ਹਾਂ ਹੀ ਅੱਜ ਤੋਂ 46 ਸਾਲ ਪਹਿਲਾਂ ਲੋਕ ਨਾਇਕ  ਜੈ ਪ੍ਰਕਾਸ਼ ਨਾਰਾਇਣ ਨੇ ਉਸ ਸਮੇਂ ਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਵਿਰੁੱਧ 5 ਜੂਨ 1974  ਨੂੰ ਸੰਪੂਰਨ ਕ੍ਰਾਂਤੀ ਦਾ ਸੱਦਾ ਦਿੰਦੇ ਹੋਏ ਭਾਰਤ ਅੰਦਰ ਸੰਘਰਸ਼ ਲਾਮਬੰਦ ਕੀਤਾ ਸੀ  । ਆਖ਼ਰ ਲੋਕ ਸ਼ਕਤੀ ਨੇ ਇੰਦਰਾ ਗਾਂਧੀ ਦੀ ਸਰਕਾਰ ਨੂੰ ਲੋਕ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਹਰਾ ਕੇ ਕਾਲੇ ਕਾਨੂੰਨ ਰੱਦ ਕਰਵਾਏ ਸਨ । ਤਹਿਸੀਲ ਫਿਲੌਰ ਅੰਦਰ ਕਾਮਰੇਡ ਲਹਿੰਬਰ ਸਿੰਘ ਤੱਗੜ ਜ਼ਿਲ੍ਹਾ ਸਕੱਤਰ ਸੀ.ਪੀ.ਆਈ. ( ਐਮ. ) ,  ਕਾਮਰੇਡ ਗੁਰਚੇਤਨ ਸਿੰਘ ਬਾਸੀ ਪ੍ਰਧਾਨ ਪੰਜਾਬ ਕਿਸਾਨ ਸਭਾ , ਕਾਮਰੇਡ ਸੁਖਦੇਵ ਸਿੰਘ ਬਾਸੀ  ਜ਼ਿਲ੍ਹਾ ਪ੍ਰਧਾਨ , ਪੰਜਾਬ ਕਿਸਾਨ ਸਭਾ ਦੇ ਸਕੱਤਰ ਸੁਖਪ੍ਰੀਤ ਸਿੰਘ ਜੌਹਲ , ਮਾਸਟਰ ਮੂਲ ਚੰਦ ਸਰਹਾਲੀ , ਮੇਲਾ ਸਿੰਘ ਰੁੜਕਾ ਖੇਤ ਮਜ਼ਦੂਰ ਆਗੂ , ਕਿਸਾਨ ਆਗੂ ਪਿਆਰਾ ਸਿੰਘ ਲਸਾੜਾ , ਗੁਰਮੇਲ ਸਿੰਘ ਨਾਹਲ , ਗੁਰਪਰਮਜੀਤ ਕੌਰ ਤੱਗੜ , ਕਾਮਰੇਡ ਵਿਜੈ ਧਰਨੀ ,  ਡਾ. ਮੋਹਨ ਸਿੰਘ ਬਿਲਗਾ , ਕਮਲਜੀਤ ਸਿੰਘ ਫਿਲੌਰ , ਸਰਦਾਰ ਮੁਹੰਮਦ ,  ਸੋਢੀ ਲਾਲ , ਗੁਰਮੇਲ ਗੇਲਾ , ਕੁਲਦੀਪ ਟਿੱਕਾ , ਕੁਲਵੰਤ ਸਿੰਘ ਧਨੀ ਪਿੰਡ , ਮੋਦਨ ਸਿੰਘ ਦਾਰਾਪੁਰ , ਕਾਮਰੇਡ ਮੇਜਰ ਸਿੰਘ ਢੰਡਾ ਸੰਗੋਵਾਲ ,  ਮਹਿੰਦਰ ਸਿੰਘ ਬਿਲਗਾ , ਕਾਮਰੇਡ ਸਰਵਣ ਸਿੰਘ ਰਾਣੂ , ਤਰਸੇਮ ਸਿੰਘ ਨੂਰਮਹਿਲ , ਸ਼ਿਵ ਕੁਮਾਰ ਸਾਬਕਾ ਐੱਮ.ਸੀ. ,  ਸਰਬਜੀਤ ਕੌਰ ਆਂਗਣਵਾੜੀ ਆਗੂ ਅਤੇ ਹੋਰ ਆਗੂਆਂ ਵੱਲੋਂ ਐਕਸ਼ਨ ਨੂੰ ਸਫਲ ਕਰਨ ਲਈ ਯੋਗ ਅਗਵਾਈ ਦਿੱਤੀ ਗਈ  ਅਤੇ ਲੋਕਾਂ ਨੂੰ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ ਗਿਆ ।