ਫਗਵਾੜਾ 3 ਜੁਲਾਈ (ਸ਼ਿਵ ਕੋੜਾ) ਇਨਰਵ੍ਹੀਲ ਕਲੱਬ ਫਗਵਾੜਾ ਦੀ ਇਕ ਮੀਟਿੰਗ ਕੇਸ਼ਲਤਾ ਬਿਮਰਾ ਦੀ ਅਗਵਾਈ ਹੇਠ ਹੋਈ। ਜਿਸ ਵਿਚ ਕਲੱਬ ਦੇ ਨਵੇਂ ਸੈਸ਼ਨ ਦਾ ਸ਼ੁੱਭ ਆਰੰਭ ਕਰਦਿਆਂ ਸ੍ਰੀਮਤੀ ਸਰੋਜ ਪੱਬੀ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਐਲਾਨਿਆ ਗਿਆ ਅਤੇ ਨਵ ਨਿਯੁਕਤ ਪ੍ਰਧਾਨ ਸਰੋਜ ਪੱਬੀ ਨੇ ਸਮੂਹ ਕੱਲਬ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਆਪਣੀ ਕਾਰਜਕਾਰਣੀ ਘੋਸ਼ਿਤ ਕਰਦਿਆਂ ਸ੍ਰੀਮਤੀ ਪ੍ਰੀਤੀ ਕੌਰ ਨੂੰ ਸਕੱਤਰ, ਡਾ. ਸੀਮਾ ਰਾਜਨ ਨੂੰ ਕੈਸ਼ੀਅਰ, ਰੀਤੂ ਗੁਪਤਾ ਨੂੰ ਆਈ.ਐਸ.ਓ. ਤੇ ਸ੍ਰੀਮਤੀ ਭਾਰਤੀ ਰਾਓ ਨੂੰ ਐਡੀਟਰ ਦੀ ਜਿੰਮੇਵਾਰੀ ਦਿੱਤੀ। ਇਸ ਦੌਰਾਨ ਕਲੱਬ ਵਲੋਂ ਤਿੰਨ ਪ੍ਰੋਜੈਕਟਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ ਗਿਆ। ਪਹਿਲਾ ਪ੍ਰੋਜੈਕਟ ਡਾਕਟਰ ਦਿਵਸ ਨੂੰ ਸਮਰਪਿਤ ਕਰਦੇ ਹੋਏ ਡਾ. ਦਵਿੰਦਰ ਕੌਰ, ਡਾ. ਸੀਮਾ ਰਾਜਨ, ਡਾ. ਅਨੀਤਾ ਕਟਾਰੀਆ, ਡਾ. ਸਿਮਰਨ, ਡਾ. ਪਰਮਜੀਤ, ਡਾ. ਮੀਨੂੰ ਟੰਡਨ ਅਤੇ ਡਾ. ਨਵਨੀਤ ਨੂੰ ਕੋਵਿਡ-19 ਦੌਰਾਨ ਨਿਭਾਈਆਂ ਬਿਹਤਰੀਨ ਸੇਵਾਵਾਂ ਸਦਕਾ ਸਨਮਾਨਤ ਕੀਤਾ ਗਿਆ। ਦੂਸਰਾ ਪ੍ਰੋਜੈਕਟ ਸੀ.ਏ. ਦਿਵਸ ਨੂੰ ਸਮਰਪਿਤ ਕਰਦਿਆਂ ਚਾਰਟਿਡ ਅਕਾਉਂਟੈਂਟ ਨੰਦਨੀ ਕਵਾਤਰਾ ਨੂੰ ਸਨਮਾਨਤ ਕੀਤਾ ਅਤੇ ਤੀਸਰਾ ਪ੍ਰੋਜੈਕਟ ਵਾਤਾਵਰਣ ਤੇ ਸਵੱਛਤਾ ਮੁਹਿਮ ਨੂੰ ਸਮਰਪਿਤ ਕਰਦੇ ਹੋਏ ਕਲੱਬ ਮੈਂਬਰਾਂ ਵਲੋਂ ਤਿਆਰ ਕੀਤੀਆਂ ਈ-ਬਿ੍ਰਕਸ ਦੀ ਪ੍ਰਦਰਸ਼ਨੀ ਲਗਾਈ ਗਈ। ਕਲੱਬ ਵਲੋਂ ਸ੍ਰੀਮਤੀ ਕੇਸ਼ਲਤਾ ਬਿਮਰਾ ਦੀ ਰਿਹਾਇਸ਼ ਦੇ ਨਜਦੀਕ ਚਾਲੀ ਬੂਟੇ ਵੀ ਲਗਾਏ ਗਏ। ਮੀਟਿੰਗ ਦੌਰਾਨ ਸਾਬਕਾ ਪ੍ਰਧਾਨ ਸ੍ਰੀਮਤੀ ਨਵਿਤਾ ਛਾਬੜਾ ਦੇ ਸਮੇਂ ਕਲੱਬ ਵਲੋਂ ਕੀਤੇ ਪ੍ਰੋਜੈਕਟਾਂ ਅਤੇ ਪ੍ਰਾਪਤੀਆਂ ਦਾ ਵੇਰਵਾ ਦਿੰਦੇ ਹੋਏ ਉਹਨਾਂ ਦੀ ਟੀਮ ਨੂੰ ਸਨਮਾਨਤ ਕੀਤਾ ਅਤੇ ਨਵੀਂ ਚੁਣੀ ਟੀਮ ਨੂੰ ਪਿਨ ਅਪ ਕੀਤਾ ਗਿਆ। ਸਟੇਜ ਦੀ ਸੇਵਾ ਡਾ. ਭੁਪਿੰਦਰ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਸਮਿਤਾ ਪ੍ਰਾਸ਼ਰ, ਸੀਮਾ ਕੁਮਾਰੀ, ਸੋਨਮ, ਹਰਜੀਤ, ਅਨੀਤਾ, ਚੰਦਰ ਰੇਖਾ, ਮਨੀਸ਼ਾ, ਸਰੋਜ, ਸਰਿਤਾ, ਡਿੰਪੀ, ਬਲਵਿੰਦਰ, ਸੁਰਿੰਦਰ, ਮਧੂ, ਸਵਿਤਾ, ਜਤਿੰਦਰ ਦੇ ਮੰਜੂ ਆਦਿ ਕਲੱਬ ਮੈਂਬਰ ਹਾਜਰ ਸਨ।