ਫਗਵਾੜਾ, 02 ਅਗਸਤ (ਸ਼ਿਵ ਕੋੜਾ): ਹਰ ਸਾਲ ਦੀ ਤਰ੍ਹਾਂ ਇਸ ਵੇਰ ਵੀ ਇਤਹਾਸਿਕ ਪਿੰਡ ਪਲਾਹੀ ਵਿਖੇ ਆਪਣੇ ਵਿਰਸੇ ਨੂੰ ਸੰਭਾਲਦਿਆਂ ‘ਤੀਆਂ ਦਾ ਤਿਉਹਾਰ’ ਜੰਜ ਘਰ ਵਿਖੇ ਮਨਾਇਆ ਗਿਆ। ਇਸ ਸਮਾਗਮ ‘ਚ ਮੁੱਖ ਪ੍ਰਾਹੁਣੇ ਵਜੋਂ ਪਿੰਡ ਦੀ ਸਰਪੰਚ ਬੀਬੀ ਰਣਜੀਤ ਕੌਰ ਅਤੇ ਬੀਬੀ ਸਤਨਾਮ ਕੌਰ ਸੁਪਤਨੀ ਗੁਰਪਾਲ ਸਿੰਘ ਸਾਬਕਾ ਸਰਪੰਚ ਹਾਜ਼ਰ ਹੋਏ। ਨਗਰ ਪੰਚਾਇਤ ਵਲੋਂ ਸਤਵਿੰਦਰ ਕੌਰ ਪੰਚ, ਬਲਵਿੰਦਰ ਕੌਰ ਪੰਚ, ਰਾਮ ਪਾਲ ਪੰਚ, ਰਵੀਪਾਲ ਪੰਚ, ਸੇਵਾ ਰਾਮ, ਸੁਖਵਿੰਦਰ ਸਿੰਘ ਸੱਲ, ਗੋਬਿੰਦ ਸਿੰਘ ਸੱਲ, ਹਰਮੇਲ ਸਿੰਘ ਗਿੱਲ, ਜੱਸੀ ਸੱਲ, ਮਨੋਹਰ ਸਿੰਘ ਸੱਗੂ ਸ਼ਾਮਲ ਹੋਏ ਅਤੇ ਹਾਜ਼ਰ ਤ੍ਰੀਮਤਾਂ, ਲੜਕੀਆਂ ਦਾ ਹੌਂਸਲਾ ਵਧਾਇਆ ਅਤੇ ਪੇਂਡੂ ਸਭਿਆਚਾਰ ਨੂੰ ਜੀਉਂਦੇ ਰੱਖਣ ਲਈ ਕੀਤੇ ਜਾ ਰਹੇ ਉਪਰਾਲੇ ਦੀ ਪੁਰਜ਼ੋਰ ਪ੍ਰਸੰਸਾ ਕੀਤੀ। ਤ੍ਰੀਮਤਾਂ, ਲੜਕੀਆਂ ਨੇ ਤੀਆਂ ਦੇ ਗੀਤ ਗਾਏ, ਗਿੱਧਾ ਪਾਇਆ। ਖਾਣ ਪੀਣ ਦਾ ਸਮਾਨ, ਪੀਂਘਾਂ, ਬੱਚਿਆਂ ਦੇ ਖਿਡੌਣੇ ਇਸ ਸਮੇਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ।