ਸ੍ਰੀ ਅੰਮ੍ਰਿਤਸਰ ਵਿਖੇ ਹੋਏ ਭਿਆਨਕ ਅੱਗ ਹਾਦਸੇ ਦੌਰਾਨ ਤਕਰੀਬਨ 80 ਝੂਗੀਆਂ ਵਾਲੇ ਘਰੋਂ ਬੇਘਰ ਹੋ ਗਏ ,ਤੇਰਾ ਤੇਰਾ ਹੱਟੀ ਜਲੰਧਰ ਪਰਿਵਾਰ ਵਲੋਂ ਹਾਦਸੇ ਦੇ ਸ਼ਿਕਾਰ ਹੋਏ ਲੋੜਵੰਦ ਪਰਿਵਾਰਾਂ ਵਾਸਤੇ ਕੱਪੜੇ,ਬੂਟ ਚੱਪਲ, ਭਾਂਡੇ, ਫਰੂਟ,ਅਤੇ ਰਾਸ਼ਨ ਸਮਗਰੀ ਆਦਿ ਦੀ ਗੱਡੀ ਭਰ ਕੇ ਸੇਵਾ ਦੇਣ ਲਈ ਤੇਰਾ ਤੇਰਾ ਪਰਿਵਾਰ ਦੇ ਮੈਂਬਰ ਤਰਵਿੰਦਰ ਸਿੰਘ ਰਿੰਕੂ,ਜਸਵਿੰਦਰ ਸਿੰਘ ਬਵੇਜਾ,ਜਤਿੰਦਰ ਸਿੰਘ ਕਪੂਰ,ਗੁਰਦੀਪ ਸਿੰਘ ਕਾਰਵਾਂ,ਚਰਨਜੀਤ ਸਿੰਘ, ਅਮਨਦੀਪ ਸਿੰਘ ,ਹਰਤਰਮਨ ਸਿੰਘ,ਵਰਿੰਦਰ ਸਿੰਘ,ਸਾਹਿਬ ਸਿੰਘ,ਅਤੇ ਹੋਰ ਸੱਜਣ ਸੇਵਾ ਲਈ ਸ੍ਰੀ ਅੰਮ੍ਰਿਤਸਰ ਰਵਾਨਾ ਹੋਏ।ਜਲੰਧਰ ਫਰੂਟ ਮੰਡੀ ਦੇ ਸ਼੍ਰੀ ਅਸ਼ਵਨੀ ਮਦਾਨ, ਮਨਪ੍ਰੀਤ ਸਿੰਘ ਸੋਨੂ,ਅਤੇ ਸੁਖਵਿੰਦਰ ਸਿੰਘ ਜੀ ਨੇ ਕੇਲੇ ਅਤੇ ਹੋਰ ਫਰੂਟ ਦੀ ਸੇਵਾ ਕੀਤੀ।
ਤੇਰਾ ਤੇਰਾ ਹੱਟੀ ਵਲੋਂ ਸਭ ਦਾ ਧੰਨਵਾਦ ਜੀ।