ਜਲੰਧਰ : ਅੱਜ ਸ਼ਾਮ 3.30 ਵਜੇ ਜੋਤੀ ਚੌਕ ਵਿਖੇ “ਤੇਰਾ ਤੇਰਾ ਹੱਟੀ” ਵਲੋਂ (ਪਲਾਸਟਿਕ ਲਫਾਫੇ ਛੱਡੋ ,ਥੈਲਾ ਵਰਤੋਂ) ਦੇ ਸਟਿੱਕਰ ਰੇਹੜੀਆਂ ਤੇ ਲਗਾਏ ਗਏ ਜੀ, ਜਿਸ ਵਿੱਚ ਤੇਰਾ ਤੇਰਾ ਹੱਟੀ 120 ਫੁਟੀ ਰੋਡ ਜਲੰਧਰ ਨੇ ਪਲਾਸਟਿਕ ਲਿਫਾਫਿਆਂ ਦਾ ਉਪਯੋਗ ਛਡੋ ਤੇ ਕੱਪੜੇ ਦੇ ਥੈਲੇ ਅਪਣਾਓ ਦਾ ਸੰਦੇਸ਼ ਦਿੰਦੇ ਹੋਏ, ਜੋਤੀ ਚੌਕ ਦੇ ਆਸਪਾਸ ਲਗਦੀਆਂ ਫਰੂਟ ਅਤੇ ਸਬਜ਼ੀ ਦੀਆਂ ਰੇਹੜੀਆਂ ਤੇ ਸਟਿਕਰ ਲਗਾਉਣ ਦਾ ਉਪਰਾਲਾ ਕੀਤਾ |
ਜਿਸ ਵਿੱਚ ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਜੀ, ਨਗਰ ਨਿਗਮ ਕਮਿਸ਼ਨਰ ਸ਼੍ਰੀ ਦੀਪਰਵ ਲਾਕਰਾ ਜੀ, ਕਮਿਸ਼ਨਰ ਔਫ ਪੁਲਿਸ ਜਲੰਧਰ ਸ.ਗੁਰਪ੍ਰੀਤ ਸਿੰਘ ਭੁੱਲਰ ਜੀ, ਜਲੰਧਰ ਦੇ ਮੇਅਰ ਸ਼੍ਰੀ ਜਗਦੀਸ਼ ਰਾਜਾ ਜੀ, ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਅਤੇ ਤੇਰਾ ਤੇਰਾ ਹੱਟੀ ਪਰਿਵਾਰ ਦੇ ਤਰਵਿੰਦਰ ਸਿੰਘ ਰਿੰਕੂ, ਗੁਰਦੀਪ ਸਿੰਘ ਕਾਰਵਾਂ, ਜਸਵਿੰਦਰ ਸਿੰਘ ਬਵੇਜਾ, ਸਰਬਜੀਤ ਸਿੰਘ ਬਬਲੂ,ਪਰਮਜੀਤ ਸਿੰਘ ਰੰਗਪੁਰੀ,ਅਮਰਪ੍ਰੀਤ ਸਿੰਘ, ਜਤਿੰਦਰ ਪਾਲ ਸਿੰਘ ਕਪੂਰ, ਮਨਦੀਪ ਸਿੰਘ ਪ੍ਰਿੰਸ, ਚਰਨਜੀਤ ਸਿੰਘ, ਵਰਿੰਦਰ ਸਿੰਘ ਲੱਕੀ ,ਗੁਰਨਾਮ ਸਿੰਘ,ਕਮਲ ਚੰਦ,ਅਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ।
ਤੇਰਾ ਤੇਰਾ ਹੱਟੀ ਪਿਛਲੇ ਇਕ ਸਾਲ ਤੋਂ ਲੋੜਵੰਦਾਂ ਦੀ ਮੱਦਦ ਲਈ ਕਈ ਉਪਰਾਲੇ ਕਰ ਰਹੀ ਹੈ, ਜਿਸ ਵਿੱਚ ਹਰ ਸਮਾਨ ਕੇਵਲ 13 ਰੁਪਏ ‘ਚ ਦੇਣ ਦੀ ਸੇਵਾ, ਜ਼ਰੂਰਤ ਮੰਦ ਪਰਿਵਾਰਾਂ ਨੂੰ ਰਾਸ਼ਨ ਸਮਗਰੀ, ਲੜਕੀਆਂ ਦੇ ਵਿਆਹ ‘ਚ ਸਹਿਯੋਗ ਸੇਵਾ ਆਦਿ ਅਤੇ ਨਾਲ-ਨਾਲ ਸ਼ਹਿਰ ਨੂੰ ਸਾਫ ਰੱਖਣਾ, ਸ਼ੁੱਧ ਹਵਾ, ਵਾਤਾਵਰਨ ਸਾਫ ਰੱਖਣਾ, ਬੁੱਟੇ ਵੰਡਣਾ, ਪਾਣੀ ਬਚਾਉਣ ਲਈ ਮੁਫ਼ਤ ਪਾਈਪ ਵੰਡਣਾ, ਮੁਫ਼ਤ ਥੈਲੇ ਵੰਡਣ ਦੀ ਸੇਵਾ ਲਈ ਹਮੇਸ਼ਾ ਅੱਗੇ ਰਹਿੰਦੀ ਹੈ । ਆਪ ਜੀ ਦੇ ਸਾਥ ਤੇ ਸਹਿਯੋਗ ਦੀ ਜਰੂਰਤ ਹੈ ਜੀ ….ਧੰਨਵਾਦ