ਜਲੰਧਰ: ਮੇਹਰ ਚੰਦ ਪੌਲੀਟੈਕਸ -ਲਜ ਜਲੰਧਰ ਵਿਖੋ ਸੀਨੀਅਰ ਵਰਕਸ਼ਾਪ ਇੰਸਟਰਕਟਰ ਤ੍ਰਿਲੌਕ ਸਿੰਘ ਨੂੰ ਵਰਕਸ਼ਾਪ ਇੰਚਾਰਜ ਬਣਾਇਆ ਗਿਆ ਹੈ। ਮ੍ਰਿੰਸੀਪਲ ਡਾ. ਜਗਰੂਪ ਸਿੰਘ, ਸਾਬਕਾ ਵਰਕਸ਼ਾਪ ਸੁਪਰਡੈਂਟ ਸ. ਸੁਰਜੀਤ ਸਿੰਘ ਅਤੇ ਐਡਮਿਨ ਅਫਸਰ ਰਾਕੇਸ਼ ਸ਼ਰਮਾ ਨੇ ਸ. ਤ੍ਰਿਲੌਕ ਸਿੰਘ ਨੂੰ ਵਰਕਸ਼ਾਪ ਸਪੁਰੜੈਂਟ ਦੀ ਕੁਰਸੀ ਤੇ ਬਿਠਾਇਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਸ. ਤ੍ਰਿਲੌਕ ਸਿੰਘ ਵੈਲਡਿੰਗ ਦੇ ਇੱਕ ਬੇਹਤਰੀਨ ਇੰਸਟਰਕਟਰ ਹਨ ਝੇ ਉਹਨਾਂ ਨੂੰ 28 ਸਾਲਾਂ ਤੋਂ ਵੱਧ ਇਸ ਖੇਤਰ ਦਾ ਤਜਰਬਾ ਹੈ। ਵਿਦਿਆਰਥੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਨ। ਸ. ਤ੍ਰਿਲੌਕ ਸਿੰਘ ਨੇ ਇਸ ਮੌਕੇ ਕਿਹਾ ਕਿ ਉਹ ਇਸ ਕੁਰਸੀ ਨਾਲ ਇਨਸਾਫ ਕਰਨਗੇ, ਸਭ ਨੂੰ ਨਾਲ ਲੈ ਕੋ ਚਲਣਗੇ ਤੇ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਵਰਕਸ਼ਾਪ ਦੇ ਸਟਾਫ ਨੇ ਉਹਨਾਂ ਨੂੰ ਜੀ ਆਇਆ ਆਖਿਆ ਤੇ ਆਪਣੇ ਵਲੋਂ ਪਿਆਰ ਦੇ ਚਿੰਨ ਭੇਂਟ ਕੀਤੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਹਨਾਂ ਨੂੰ ਇੱਕ ਧਾਰਮਿਕ ਪੁਸਤਕ ਭੇਂਟ ਤੀ। _ਇਸ ਮੌਕੇ ਸ. ਹਰਵਿੰਦਰ ਸਿੰਘ, ਦੁਰਗੋਸ਼ ਜੰਡੀ, ਮਨਮੋਹਨ ਸਿੰਘ ਇੰਦਰਜੀਤ ਸਿੰਘ, ਕੁਲਵਿੰਦਰ ਸਿੰਘ, ਮੋਹਿਤ ਸਹਿਦੇਵ, ਨਰੇਸ਼ ਕੁਮਾਰ, ਜਤਿੰਦਰ ਸਿੰਘ ਤੇ ਕੁਲਦੀਪ ਕੁਮਾਰ ਹਾਜਿਰ ਸਨ।