ਜਲੰਧਰ : ਪੰਜਾਬ ਸਰਕਾਰ ਦੁਆਰਾ ਰਾਜਪੱਧਰੀ ਓਪਨ ਤੰਦਰੁਸਤ ਤੈਰਾਕੀ ਅਤੇ ਅਥਲੈਟਿਕਸ ਪ੍ਰਤਿਯੋਗਤਾ,
ਸਪੋਰਟਸ ਕਾਲਜ, ਜਲੰਧਰ ਵਿੱਚ ਕਰਵਾਈ ਗਈ ।ਇਸ ਵਿੱਚ ਆਈ ਲੀਗ ਐਜੂਕੇਸ਼ਨ ਗਰੁੱਪ ਦੇ ਅਧੀਨ
ਸੰਚਾਲਿਤ ਆਈ ਵੀ ਵਰਲਡ ਸਕੂਲ, ਜਲੰਧਰ ਦੇ ਵਿਦਿਆਰਥੀਆਂ ਨੇ ਤੈਰਾਕੀ ਦੇ ਵੱਖ-ਵੱਖ ਮੁਕਾਬਲਿਆਂ
ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 22 ਮੈਡਲ ਜਿੱਤੇ।ਇਹਨਾਂ ਵਿੱਚ 3 ਗੋਲਡ, 17 ਸਿਲਵਰ ਅਤੇ 2
ਬ ੍ਰਾਂਨਜ਼ ਮੈਡਲ ਹਨ।ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ਼
ਭਾਗ ਲਿਆ।ਸਕੂਲ ਦੇ ਹੋਣਹਾਰ ਵਿਦਿਆਰਥੀ ਦਇਆਜੋਤ ਸਿੰਘ ਨੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ
ਕਰਦਿਆਂ 3 ਗੋਲਡ ਅਤੇ 2 ਸਿਲਵਰ ਮੈਡਲ ਜਿੱਤੇ। ਇਸ ਤੋਂ ਇਲਾਵਾ ਸਮੀਰ ਢੀਂਗਰਾ, ਪਰਨਦੀਪ
ਸਿੰਘ, ਚੰਦਨਪ੍ਰੀਤ ਕੌਰ, ਰਚਨਾ ਸ਼ਰਮਾ, ਅਵਨੀ ਕੁਮਾਰ, ਪੈਂਥਿਆ ਨੰਡਾਲ, ਅਨਿਕਾ ਮੁਖਰਜੀ,
ਸੰਕੀਰਥਨ, ਦਿਲਰਾਜ ਕੌਰ, ਜਯੋਤਸਨਾ ਚੌਧਰੀ ਨੇ ਸਿਲਵਰ ਮੈਡਲ ਅਤੇ ਸਨਪ੍ਰੀਤ ਸਿੰਘ ਤੇ ਪੈਂਥਿਆ
ਨੰਡਾਲ ਨੇ ਬ ੍ਰਾਂਨਜ਼ ਮੈਡਲ ਹਾਸਲ ਕੀਤੇ।ਇਸ ਪ੍ਰਕਾਰ ਦੀ ਸ਼ਾਨਦਾਰ ਸਫ਼ਲਤਾ ਲਈ ਸਕੂਲ ਦੇ ਆਈ ਲੀਗ
ਐਜੂਕੇਸ਼ਨ ਗਰੁੱਪ ਦੇ ਪ੍ਰਮੁੱਖ ਅਧਿਅਕਸ਼ ਸ਼ੀ੍ਰ ਕੇ. ਕੇ. ਵਾਸਲ ਜੀ ਨੇ ਵਿਦਿਆਰਥੀਆਂ ਦੀ ਸ਼ਲਾਘਾ
ਕੀਤੀ।ਸਕੂਲ ਦੀ ਪਿੰ੍ਰਸੀਪਲ ਸ਼ੀ੍ਰਮਤੀ ਐੱਸ. ਚੌਹਾਨ ਜੀ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ
ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਤਿਯੋਗਤਾਵਾਂ ਦਾ ਜੀਵਨ ਵਿੱਚ ਬਹੁਤ ਮਹੱਤਵ ਹੁ ੰਦਾ ਹੈ।ਇਹਨਾਂ ਵਿੱਚ
ਭਾਗ ਲੈਣ ਨਾਲ਼ ਵਿਦਿਆਰਥੀਆਂ ਅੰਦਰ ਇੱਕ ਨਵਾਂ ਹੀ ਜੋਸ਼ ਅਤੇ ਆਤਮ-ਵਿਸ਼ਵਾਸ ਪੈਦਾ ਹੁ ੰਦਾ
ਹੈ। ਪਿੰ੍ਰਸੀਪਲ ਜੀ ਨੇ ਵਿਦਿਅਰਥੀਆਂ ਨੂ ੰ ਭਵਿੱਖ ਵਿੱਚ ਇਸ ਤੋਂ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ
ਪ੍ਰੇਰਨਾ ਦਿੱਤੀ।