ਫਗਵਾੜਾ,9 ਜਨਵਰੀ (ਸ਼ਿਵ ਕੋੜਾ) ਗਰੀਬ, ਬੇਸਹਾਰਾ ਅਤੇ ਮਜ਼ਲੂਮ ਲੋਕਾਂ ਨੂੰ ਇਨਸਾਫ਼ ਦੇਣ ਲਈ ਜਾਣੇ ਜਾਂਦੇ ਅਤੇ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਵਾਲੇ ਇਮਾਨਦਾਰ ਇੰਸਪੈਕਟਰ ਰੇਸ਼ਮ ਸਿੰਘ ਵੱਲੋਂ ਸਬ ਡਵੀਜ਼ਨ ਫਗਵਾੜਾ ਦੇ ਥਾਣਾ ਸਤਨਾਮਪੁਰਾ ਵਿਖੇ ਬਤੌਰ ਐੱਸ.ਐੱਚ.ਓ. ਅਹੁਦਾ ਸੰਭਾਲ ਲਿਆ ਜਿਨ੍ਹਾਂ ਦਾ ਅੱਜ ਜਰਨਲਿਸਟ ਪ੍ਰੈਸ ਕਲੱਬ ਯੂਨਿਟ ਫਗਵਾੜਾ ਦੇ ਪ੍ਰਧਾਨ ਡਾ ਰਮਨ ਸ਼ਰਮਾ ਦੀ ਦੇਖ-ਰੇਖ ਅਤੇ ਪ੍ਰੋਜੈਕਟ ਡਾਇਰੈਕਟਰ ਇਕਾਈ ਦੇ ਸਰਪ੍ਰਸਤ ਕੇ.ਐਸ.ਨੂਰ ਅਤੇ ਮੀਤ ਪ੍ਰਧਾਨ ਮਨਜੀਤ ਰਾਮ ਦੀ ਅਗਵਾਈ ਹੇਠ ਇੰਸਪੈਕਟਰ ਰੇਸ਼ਮ ਸਿੰਘ ਨੂੰ ਸਰੋਪਾ ਭੇਂਟ ਕਰਕੇ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ। ਇਸ ਮੌਕੇ ਨਵਨਿਯੁਕਤ ਇੰਚਾਰਜ ਇੰਸਪੈਕਟਰ ਰੇਸ਼ਮ ਸਿੰਘ ਨੇ ਜਰਨਲਿਸਟ ਪ੍ਰੈਸ ਕਲੱਬ ਰਜਿ. ਪੰਜਾਬ ਯੂਨਿਟ ਫਗਵਾੜਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਜਿੱਥੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਉੱਥੇ ਹੀ ਹਰ ਲੋੜਵੰਦ ਤੇ ਬੇਸਹਾਰਾ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਇਨਸਾਫ ਦਿਵਾਉਣਗੇ ਤਾਂ ਜੋ ਉਨ੍ਹਾਂ ਨੂੰ ਇਨਸਾਫ਼ ਲਈ ਦਰ-ਦਰ ਭਟਕਣਾ ਨਾ ਪਵੇ। ਇਸ ਮੌਕੇ ਇੰਸਪੈਕਟਰ ਰੇਸ਼ਮ ਸਿੰਘ ਨੇ ਨਸ਼ਾ ਤਸਕਰੀ ਕਰ ਰਹੇ ਨਸ਼ੇ ਸੌਦਾਗਰਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ਾ ਵੇਚਣ ਜਾਂ ਫਿਰ ਕਰਨ ਤੇ ਹੁਣ ਰੋਕ ਲਾ ਦੇਣ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਨਸ਼ਾ ਵੇਚਦਾ ਜਾਂ ਫਿਰ ਕਰਦਾ ਫੜ੍ਹ ਲਿਆ ਤਾਂ ਕਿਸੇ ਵੀ ਤਰ੍ਹਾਂ ਦੀ ਹਮਦਰਦੀ ਜਾਂ ਫਿਰ ਅਪੀਲ ਨਹੀ ਸੁਣੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੁਮਾਰ ਸੋਨੂੰ, ਧੰਨਪਾਲ ਸਿੰਘ ਗਾਧੀ, ਕੁਲਵੀਰ ਸਿੰਘ ਮੌਲੀ, ਬਲਵੀਰ ਬਹੂਆ, ਆਦਿ ਹਾਜਰ ਸਨ।