ਫਗਵਾੜਾ 3 ਜੂਨ (ਸ਼ਿਵ ਕੋੜਾ) ਫਗਵਾੜਾ ਦੇ ਨਜਦੀਕੀ ਪਿੰਡ ਸਾਹਨੀ ਵਿਖੇ ਧੰਨ ਧੰਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਦੀ ਦਰਗਾਹ ਤੇ ਸਲਾਨਾ ਜੋੜ ਮੇਲਾ ਕੋਵਿਡ-19 ਕੋਰੋਨਾ ਆਫਤ ਦੇ ਚਲਦਿਆਂ ਲਾਗੂ ਲਾਕਡਾਊਨ ਦੀ ਵਜ੍ਹਾ ਨਾਲ ਸੰਖੇਪ ਰੂਪ ਵਿਚ ਆਯੋਜਿਤ ਕੀਤਾ ਗਿਆ। ਦਰਬਾਰ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਨੇ ਝੰਡੇ ਦੀ ਰਸਮ ਉਪਰੰਤ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ ਨੇ ਹਾਜਰੀ ਲਗਵਾਈ ਅਤੇ ਦਰਬਾਰ ਵਿਖੇ ਨਤਮਸਤਕ ਹੋ ਕੇ ਹਾਜਰੀਨ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਜੋੜ ਮੇਲੇ ਪੰਜਾਬੀ ਸੱਭਿਆਚਾਰ ਦਾ ਅਤੁੱਟ ਹਿੱਸਾ ਹਨ। ਉਹਨਾਂ ਪ੍ਰਬੰਧਕਾਂ ਵਲੋਂ ਲਗਾਤਾਰ ਦੂਸਰੇ ਸਾਲ ਕੋਵਿਡ-19 ਸਬੰਧੀ ਨਿਯਮਾਂ ਦਾ ਖਾਸ ਧਿਆਨ ਰੱਖਣ ਲਈ ਸ਼ਲਾਘਾ ਕੀਤੀ ਤੇ ਨਾਲ ਹੀ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਤੋਂ ਮੁਕਤੀ ਦੀ ਅਰਦਾਸ ਕੀਤੀ। ਪ੍ਰਬੰਧਕਾਂ ਵਲੋਂ ਜੋਗਿੰਦਰ ਸਿੰਘ ਮਾਨ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਰਾਮਪਾਲ ਸਾਹਨੀ, ਹਰਦੀਪ ਸਿੰਘ ਨਰੂੜ, ਚੁੰਨੀ ਲਾਲ ਨਿੱਕਾ ਪੰਚ, ਪਰਮਿੰਦਰ ਸਿੰਘ ਸਾਹਨੀ, ਨਰੇਸ਼ ਕੁਮਾਰ, ਮੇਜਰ ਸਿੰਘ, ਜਰਨੈਲ ਸਿੰਘ, ਨੰਬਰਦਾਰ ਦੇਵੀ ਪ੍ਰਕਾਸ਼, ਪਰਮਜੀਤ ਕੌਰ ਪੰਚ ਸਾਹਨੀ, ਜਸਵੀਰ ਸਿੰਘ ਕਾਲਾ ਪੰਚ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।
ਤਸਵੀਰ- ਪਿੰਡ ਸਾਹਨੀ ਵਿਖੇ ਆਯੋਜਿਤ ਸਲਾਨਾ ਜੋੜ ਮੇਲੇ ਦੌਰਾਨ ਜੋਗਿੰਦਰ ਸਿੰਘ ਮਾਨ ਨੂੰ ਸਨਮਾਨਤ ਕਰਦੇ ਹੋਏ ਸਾਂਈ ਕਰਨੈਲ ਸ਼ਾਹ ਦੇ ਨਾਲ ਸਰਪੰਚ ਰਾਮਪਾਲ ਸਾਹਨੀ ਅਤੇ ਹੋਰ।