ਫਗਵਾੜਾ 27 ਜੂਨ (ਸ਼ਿਵ ਕੋੜਾ)  :ਦਰਬਾਰ ਲੱਖਦਾਤਾ ਪਿੰਡ ਖਲਵਾੜਾ ਵਿਖੇ ਸਲਾਨਾ ਜੋੜ ਮੇਲਾ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਸ਼ੀਤਲ ਦਾਸ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਦੋ ਰੋਜਾ ਸਲਾਨਾ ਮੇਲੇ ਦੇ ਪਹਿਲੇ ਦਿਨ ਸ਼ਾਮ ਨੂੰ ਮਹਿੰਦੀ ਦੀ ਰਸਮ ਨਿਭਾਈ ਗਈ। ਦੂਸਰੇ ਦਿਨ ਮੰਗਲਵਾਰ ਨੂੰ ਚਰਾਗ਼ ਝੰਡੇ ਅਤੇ ਚਾਦਰ ਦੀ ਰਸਮ ਉਪਰੰਤ ਸੇਵਾਦਾਰ ਬਾਬਾ ਸੀਤਲ ਦਾਸ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਵੱਡੀ ਗਿਣਤੀ ਵਿਚ ਸੰਗਤਾਂ ਨੇ ਦਰਬਾਰ ‘ਤੇ ਨਤਮਸਤਕ ਹੋ ਕੇ ਪੀਰਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸੰਗਤਾਂ ਵਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਜਿਹਨਾਂ ਸੰਗਤਾਂ ਦੀਆਂ ਮੰਨਤਾਂ ਪੂਰੀਆਂ ਹੋਈਆਂ ਸਨ ਉਹਨਾਂ ਨੇ ਧੂਮਧਾਮ ਅਤੇ ਢੋਲ ਧਮਾਕੇ ਨਾਲ ਪੀਰਾਂ ਦਾ ਸ਼ੁਕਰਾਨਾ ਅਦਾ ਕੀਤਾ। ਠੰਡੇ ਮਿੱਠੇ ਜਲ ਦੀ ਛਬੀਲ ਤੇ ਪੀਰਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਡੋਗਰ ਮੱਲ, ਹੁਸਨ ਲਾਲ, ਕੰਵਲ ਮੱਲ, ਸੁਖਦੇਵ ਤੋਂ ਇਲਾਵਾ ਜਤਿਨ ਮੱਲ, ਦੀਪਕ ਕੁਮਾਰ, ਜੀਵਨ ਕੁਮਾਰ, ਸੁਨੀਲ ਕੁਮਾਰ, ਅਸ਼ੋਕ ਕੁਮਾਰ, ਪਿ੍ਰਤਪਾਲ, ਸਰਪੰਚ ਆਗਿਆਪਾਲ ਸਿੰਘ, ਗਗਨ ਕੁਮਾਰ, ਰਾਕੇਸ਼ ਕੁਮਾਰ, ਪ੍ਰੇਮ ਕੁਮਾਰ, ਭਾਗਾ ਰਾਮ, ਨਾਥ ਰਾਮ, ਰਾਮਪਾਲ, ਜਰਨੈਲ ਰਾਮ, ਰਜਿੰਦਰ ਕੁਮਾਰ ਅਤੇ ਲੁਧਿਆਣਾ ਦੀ ਸੰਗਤ ਵੱਡੀ ਗਿਣਤੀ ‘ਚ ਹਾਜਰ ਸਨ