ਨਵਾਂਸ਼ਹਿਰ : ਦਲਿਤ ਵਿਦਿਆਰਥੀ ਬਚਾਉ ਯਾਤਰਾ ‘ ਜਿਲਾ ਨਵਾਂਸ਼ਹਿਰ ਤੋਂ ਹੋਈ ਸ਼ੁਰੂ । ਲੋਕ ਇੰਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਦੀ ਅਗਵਾਈ ਨਵਾਂਸ਼ਹਿਰ ਤੋਂ ਆਟੋ-ਰਿਕਸ਼ਾ ਰਾਹੀਂ ਹੋਈ ਸ਼ੁਰੂ ਰੋਸ ਯਾਤਰਾ । ਦਲਿਤ ਵਿਦਿਆਰਥੀ ਬਚਾਉ ਯਾਤਰਾ ‘ ਤਹਿਤ ਪੰਜਾਬ ਵਿੱਚ ਦਲਿਤ ਸਮਾਜ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਜਿਲਾ ਨਵਾਂਸ਼ਹਿਰ ਵਿੱਚ ਲੋਕ ਇੰਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਰੋਸ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ ਦਾ ਆਗਾਜ਼ ਗੁਰੂ ਰਵਿਦਾਸ ਮਹਾਰਾਜ ਦੇ ਪਾਵਨ ਅਸਥਾਨ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਸ਼ੁਰੂ ਹੋਈ। ਜਿਸ ਦਾ ਸਲੋਗਨ ” ਤਿੰਨ ਟੈਰ, ਦੋ ਪੈਰ, ਸਾਧੂ ਤੇਰੀ ਨਹੀਂ ਖੈਰ ” ਰਾਹੀਂ ਜਿਲਾ ਨਵਾਂਸ਼ਹਿਰ ਦੇ ਵੱਖ ਵੱਖ ਪਿੰਡਾਂ ਵਿੱਚ ਇਸ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਰੋਸ ਯਾਤਰਾ ਵਿੱਚ ਆਟੋ ਰਿਕਸ਼ਿਆਂ ਵਿਚ ਸਵਾਰ ਹੋ ਕੇ ਕਾਂਗਰਸ ਸਰਕਾਰ ਖਿਲਾਫ਼ ਰੋਸ ਯਾਤਰਾ ਰਾਹੀਂ ਕੀਤਾ ਗਿਆ। ਵੀਉ– ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੇ ਦਲਿਤ ਭਾਈਚਾਰੇ ਦੀ ਸਕਾਲਰਸ਼ਿਪ ਦੇ ਕਰੋੜਾ ਰੁਪਏ ਖਾ ਕੇ ਦਲਿਤ ਸਮਾਜ ਨਾਲ ਧੋਖਾ ਕੀਤਾ ਹੈ। ਜਦੋਂ ਤੱਕ ਧਰਮਸੋਤ ਨੂੰ ਬਰਖਾਸਤ ਅਤੇ ਇਸਦੀ ਜਾਂਚ ਸੀ, ਬੀ, ਆਈ ਰਾਹੀਂ ਨਹੀਂ ਕਰਵਾਈ ਜਾਂਦੀ ਉਦੋਂ ਤੱਕ ਉਹ ਇਹ ਸ਼ੰਘਰਸ਼ ਜਾਰੀ ਰੱਖਣਗੇ। ਇਸ ਤੋਂ ਕਿਸਾਨੀ ਆਰਡੀਨੈਂਸ ਨੂੰ ਲੈ ਕੇ ਵੀ ਬੈਂਸ ਸਾਹਿਬ ਨੇ ਕਿਹਾ ਕਿ ਕਿ ਕਾਂਗਰਸ ਅਤੇ ਅਕਾਲੀ ਦਲ ਸਾਰੇ ਮੋਦੀ ਦੀ ਬੋਲੀ ਬੋਲ ਰਹੇ ਹਨ। ਸਾਬਕਾ ਡੀ,,ਪੀ ਸੁਮਿਧ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੈਣੀ ਨੇ ਨਿਰਦੋਸ਼ ਲੋਕਾਂ ਦਾ ਕਤਲ ਕੀਤਾ ਹੈ ਅਤੇ ਬਾਦਲ ਸਰਕਾਰ ਵੇਲੇ ਆਪਣੇ ਆਹੁਦੇ ਦੀ ਦੁਰਵਰਤੋਂ ਕੀਤੀ ਹੈ। ਪੰਜਾਬੀ ਮਾਂ ਬੋਲੀ ਨੂੰ ਜੰਮੂ ਕਸ਼ਮੀਰ ਵਿੱਚ ਮਾਨਤਾ ਨਹੀਂ ਦੇਣ ਲਈ ਵੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਪੰਜਾਬ ਵਿੱਚ ਤੀਜੇ ਬਦਲ ਲਿਆਉਣ ਦੇ ਸਵਾਲ ਦਾ ਜਵਾਬ ਦਿੰਦਿਆਂ ਬੈਂਸ ਨੇ ਕਿਹਾ ਕਿ ਅਗਰ ਕੋਈ ਵੀ ਪਾਰਟੀ ਜੋ ਇਮਾਨਦਾਰ ਹੋਵੇਗੀ ਉਸ ਨਾਲ ਉਹ ਜਰੂਰ ਜਾਣ ਦੀ ਸੋਚ ਸਕਦੇ ਹਨ।