ਨਵੀਂ ਦਿੱਲੀ :- ਦਿੱਲੀ-ਐਨ. ਸੀ. ਆਰ. ‘ਚ ਅੱਜ ਸਵੇਰ ਤੋਂ ਹੀ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ। ਇੱਥੇ ਬੀਤੀ ਦੇਰ ਰਾਤ ਤੋਂ ਜਿਹੜੀ ਧੁੰਦ ਪੈਣੀ ਸ਼ੁਰੂ ਹੋਈ ਸੀ, ਉਹ ਸਵੇਰ ਵੇਲੇ ਹੋਰ ਸੰਘਣੀ ਹੁੰਦੀ ਗਈ। ਰਾਸ਼ਟਰੀ ਰਾਜਧਾਨੀ ‘ਚ ਅੱਜ ਕਈ ਥਾਈਂ ਸਿਰਫ਼ 2 ਤੋਂ 3 ਮੀਟਰ ਦੀ ਦ੍ਰਿਸ਼ਟਤਾ ਦੇਖੀ ਗਈ। ਅਜਿਹੇ ‘ਚ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੁੰਦ ਦੇ ਕਾਰਨ ਠੰਢ ‘ਚ ਵੀ ਚੋਖਾ ਵਾਧਾ ਹੋਇਆ ਹੈ।