ਨਵੀਂ ਦਿੱਲੀ : ਆਮ ਆਦਮੀ ਪਾਰਟੀ ਨਾਲ ਸਬੰਧ ਰੱਖਣ ਵਾਲੇ ਸਿਆਸਤਦਾਨ ਸਾਬਕਾ ਵਿਧਾਇਕ ਜਰਨੈਲ ਸਿੰਘ ਅੱਜ ਜ਼ਿੰਦਗੀ ਦੀ ਜੰਗ ਹਾਰ ਗਏ। ਉਹ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੀ ਲਪੇਟ ਵਿਚ ਸਨ ਤੇ ਦਿੱਲੀ ਦੇ ਇਕ ਹਸਪਤਾਲ ਵਿਚ ਦਾਖਲ ਸਨ। ਉਹ 48 ਸਾਲਾਂ ਦੇ ਸਨ।ਉਹ 2013 ਵਿਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਰਾਜੌਰੀ ਗਾਰਡਨ ਤੋਂ ਵਿਧਾਇਕ ਚੁਣੇ ਗਏ ਸਨ। ਦਿੱਲੀ ਅਸੈਂਬਲੀ ਦੇ ਮੈਂਬਰ ਰਹਿ ਚੁੱਕੇ ਜਰਨੈਲ ਸਿੰਘ ਉਹ ਸਖ਼ਸ਼ੀਅਤ ਹਨ ਜਿਨ੍ਹਾਂ ਨੇ ਐਮਐਲਏ ਤੋਂ 6 ਜਨਵਰੀ2017 ਨੂੰ ਅਸਤੀਫ਼ਾ ਦਿੱਤਾ ਜਦੋਂ ਆਮ ਆਦਮੀ ਪਾਰਟੀ ਵੱਲੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਲੰਬੀ ਤੋਂ ਚੋਣ ਲੜ ਕੇ ਟੱਕਰ ਦਿੱਤੀ ਸੀ ਪਰ ਹਾਰ ਗਏ ਸਨ।ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਦਿੱਲੀ ਅਸੈਂਬਲੀ ਵਿਚ ਪ੍ਰਤੀਨਿਧਤਾ ਕਰਨ ਵਾਲੇ ਜਰਨੈਲ ਸਿੰਘ ਦੇਸ਼ ਦੇ ਚੰਗੇ ਨਾਮੀ ਪੱਤਰਕਾਰ ਹਨ। ਉਨ੍ਹਾਂ ਨੇ 84 ਦੇ ਕਤਲੇਆਮ ਦੇ ਰੋਸ ਵਜੋਂ ਜਦੋਂ ਕੇਂਦਰੀ ਗ੍ਰਹਿ ਮੰਤਰੀ ਪੀ ਚਿੰਦਮਬਰਮ ਵੱਲ ਜੁੱਤੀ ਸੁੱਟੀ ਸੀ। ਇਸ ਮਗਰੋਂ ਉਹ ਸੱਤਾ ਤੋਂ ਬਾਦਲ ਅਤੇ ਕੈਪਟਨ ਨੂੰ ਲਾਂਬੇ ਕਰਨ ਲਈ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਵਿਧਾਇਕ ਬਣੇ। ਬਾਅਦ ਵਿਚ ਉਹਨਾਂ ਨੂੰ ਆਪ ਵਿਚੋਂ ਸਸਪੈਂਡ ਕਰ ਦਿੱਤਾ ਗਿਆ ਸੀ। ਜਰਨੈਲ ਸਿੰਘ ਨੇ 1984 ਦੇ ਸਿੱਖ ਕਤਲੇਆਮ ਬਾਰੇ ਕਿਤਾਬ ਵੀ ਲਿਖੀ ਸੀ।