ਸੂਲਰ ਘਰਾਟ :-  ਜ਼ਿਲ੍ਹਾ ਸੰਗਰੂਰ ਦੇ ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਘਰਾਟ ਦੇ ਨੇੜਲੇ ਪਿੰਡਾਂ ‘ਚੋਂ ਦਿੱਲੀ ਧਰਨੇ ਲਈ ਕਿਸਾਨ ਯੂਨੀਅਨ ਏਕਤਾ ਦੇ ਆਗੂਆਂ ਵਲੋਂ ਰਾਸ਼ਨ ਵਾਲੀਆਂ ਟਰੈਕਟਰ-ਟਰਾਲੀਆਂ ਰਵਾਨਾ ਕੀਤੀਆਂ ਗਈਆਂ ।ਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ ਜਿੰਨਾ ਵੀ ਲੰਮਾ ਸਮਾਂ ਚੱਲੇ ਪਰ ਦਿੱਲੀ ‘ਚ ਸੰਘਰਸ਼ ਲੜ ਰਹੇ ਕਿਸਾਨਾਂ ਨੂੰ ਲੰਗਰ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।