ਦਿੱਲੀ ਪੁਲੀਸ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਦੀ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਇਹ ਪਰੇਡ ਰਿੰਗ ਰੋਡ ਦੇ ਕੁਝ ਹਿੱਸੇ ਵਿਚ ਕਰਨ ਤੋਂ ਬਾਅਦ ਹੋਰ ਥਾਂ ’ਤੇ ਤਬਦੀਲ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਦੱਸਿਆ ਕਿ 5 ਵੱਖ ਵੱਖ ਥਾਵਾਂ ਤੋਂ ਪਰੇਡ ਹੋਵੇਗਾ। ਹਾਲਾਂਕਿ ਇਸ ਦਾ ਰੂਟ ਪਲਾਨ ਕਿਸਾਨ ਕਲ ਦੱਸਣਗੇ। ਆਗੂਆਂ ਨੇ ਕਿਹਾ ਕਿ ਇਹ ਪਰੇਡ ਸ਼ਾਂਤਮਈ ਰਹੇਗਾ ਤੇ ਵਾਪਸ ਪਰੇਡ ਕਰਕੇ ਆਪਣੀ ਥਾਂ ਤੇ ਆ ਜਾਵੇਗਾ।