ਨਵੀਂ ਦਿੱਲੀ : ਰਾਜਧਾਨੀ ‘ਚ ਕੋਰੋਨਾ ਵਾਇਰਸ ਸੰਕ੍ਰਮਣ ਨੂੰ ਲੈ ਕੇ ਦਿੱਲੀ ‘ਚ ਆਮ ਆਦਮੀ ਪਾਰਟੀ ਸਰਕਾਰ ਦਾ ਇਕ ਮੁਲਾਂਕਣ ਸਾਹਮਣੇ ਆਇਆ ਹੈ। ਇਸ ਦੇ ਤਹਿਤ 31 ਜੁਲਾਈ ਤਕ ਦਿੱਲੀ ‘ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਕੁੱਲ ਮਾਮਲੇ 5.5 ਲੱਖ ਹੋ ਜਾਣਗੇ, ਤੇ 80,000 ਬੈੱਡ ਦੀ ਜ਼ਰੂਰਤ ਹੋਵੇਗੀ।

ਦਿੱਲੀ ਸਰਕਾਰ ਦਾ ਮੁਲੰਕਣ

– 12 ਤੋਂ 13 ਦਿਨਾਂ ‘ਚ ਕੋਰੋਨਾ ਕੇਸ ਡੱਬਲ ਹੋ ਰਹੇ ਹਨ।

– 15 ਜੂਨ ਤਕ ਦਿੱਲੀ ‘ਚ 44000 ਮਾਮਲੇ ਹੋਣਗੇ, 6600 ਬੈੱਡਾਂ ਦੀ ਜ਼ਰੂਰਤ

– 30 ਜੂਨ ਤਕ ਦਿੱਲੀ ‘ਚ 1 ਲੱਖ ਮਾਮਲੇ ਹੋ ਜਾਣਗੇ, 15, 000 ਬੈੱਡਾਂ ਦੀ ਜ਼ਰੂਰਤ ਹੋਵੇਗੀ।

– 15 ਜੁਲਾਈ ਤਕ 2.25 ਲੱਖ ਮਾਮਲੇ ਹੋ ਜਾਣਗੇ, 33000 ਬੈੱਡਾਂ ਦੀ ਜ਼ਰੂਰਤ ਹੋਵੇਗੀ।

– 31 ਜੁਲਾਈ ਤਕ 5.5 ਲੱਖ ਕੇਸ ਹੋ ਜਾਣਗੇ, 80,000 ਬੈੱਡਾਂ ਦੀ ਜ਼ਰੂਰਤ ਹੋਵੇਗੀ।

ਮੰਗਲਵਾਰ ਨੂੰ ਉਪ ਰਾਜਪਾਲ ਅਨਿਲ ਬੈਜਲ ਦੇ ਨਾਲ ਬੈਠਕ ਦੇ ਬਾਅਦ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੱਡਾ ਬਿਆਨ ਦਿੱਤਾ ਹੈ ਕਿ ਦਿੱਲੀ ‘ਚ ਹੁਣ ਹੋਰ ਕੋਰੋਨਾ ਵਧੇਗਾ। ਉਨ੍ਹਾਂ ਨੇ ਕਿਹਾ ਕਿ ਐੱਲਜੀ ਅਨਿਲ ਬੈਜਲ ਕੈਬਿਨਟ ਦਾ ਫੈਸਲਾ ਬਦਲਿਆ ਹੈ, ਜਿਸ ‘ਚ ਫੈਸਲਾ ਲਿਆ ਗਿਆ ਸੀ ਕਿ ਦਿੱਲੀ ‘ਚ ਸਿਰਫ਼ ਦਿੱਲੀ ਦੇ ਲੋਕਾਂ ਦਾ ਹੀ ਇਲਾਜ ਹੋਵੇ। ਮਨੀਸ਼ ਸਿਸੋਦੀਆ ਅਨੁਸਾਰ ਮੈਂ ਉਨ੍ਹਾਂ ਨੂੰ ਪੁੱਛਿਆ ਕੁਝ ਰਿਪੋਰਟਾਂ ਕਰਵਾਈਆਂ ਹਨ, ਪਰ ਬੈਜਲ ਦੇ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਉਪ ਰਾਜਪਾਲ ਦਾ ਫੈਸਲਾ ਬਦਲਣ ਦੇ ਬਾਅਦ ਦਿੱਲੀ ਦੀ ਵਿਗੜੀ ਹਾਲਤ ਦੀ ਜ਼ਿੰਮੇਵਾਰੀ ਕੌਣ ਲਵੇਗਾ? ਇਸ ਦਾ ਜਵਾਬ ਵੀ ਉਪ ਰਾਜਪਾਲ ਦੇ ਕੋਲ ਨਹੀਂ ਸੀ।

ਦਿੱਲੀ ‘ਚ ਹੱਲੇ ਕਮਿਊਨਿਟੀ ਟ੍ਰਾਂਸਮਿਸ਼ਨ ਨਹੀਂ : ਸਤਿੰਦਰ ਜੈਨ

ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦਾ ਕਹਿਣਾ ਹੈ ਕਿ ਦਿੱਲੀ ‘ਚ ਤੇਜ਼ੀ ਨਾਲ ਕੋਰੋਨਾ ਵਧ ਕਿਹਾ ਹੈ, ਪਰ ਇੱਥੇ ਕੋਰੋਨਾ ਪ੍ਰਭਾਵਿਤ ਲੋਕਾਂ ਦਾ ਕਮਿਊਨਿਟੀ ਟ੍ਰਾਂਸਮਿਸ਼ਨ ਨਹੀਂ ਹੋਇਆ। ਨਾਲ ਹੀ ਮੰਤਰੀ ਨੇ ਇਹ ਵੀ ਕਿਹਾ ਕਿ ਦਿੱਲੀ ‘ਚ 50 ਫ਼ੀਸਦੀ ਸੂਬਿਆਂ ਦੇ ਮਰੀਜ਼ ਆਉਂਦੇ ਹਨ, ਜਦਕਿ ਵੱਡੇ ਹਸਪਤਾਲਾਂ ‘ਚ 70 ਫ਼ੀਸਦੀ ਬਾਹਰੀ ਮਰੀਜ਼ ਹੁੰਦੇ ਹਨ। ਕਲਸਟਰ ਤੇ ਛੋਟੀਆਂ ਕਾਲੋਨੀਆਂ ‘ਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ।