ਫਗਵਾੜਾ 24 ਅਗਸਤ (ਸ਼ਿਵ ਕੋੜਾ) ਦਿ ਇਰਨੈਸ਼ਨਲ ਐਸੋਸੀਏਸ਼ਨ ਆਫ ਲਾਇਨਜ ਕਲੱਬਸ ਵਲੋਂ ਲਾਇਨਜ ਕਲੱਬ ਫਗਵਾੜਾ ਸਮਾਈਲ ਦੇ ਕਲੱਬ ਸਰਵਿਸ ਚੇਅਰ ਪਰਸਨ ਲਾਇਨ ਵਿਸ਼ਾਲ ਵਾਲੀਆ ਨੂੰ ਕੇਜੀ ਰਿਜੋਰਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਆਯੋਜਿਤ ਸਮਾਗਮ ਦੌਰਾਨ ਵਧੀਆ ਕਾਰਗੁਜਾਰੀ ਲਈ ਸਨਮਾਨਤ ਕੀਤਾ ਗਿਆ। ਇਹ ਸਨਮਾਨ ਉਹਨਾਂ ਨੂੰ ਲਾਇਨਜ 321-ਡੀ ਦੇ ਡਿਸਟ੍ਰਿਕਟ ਗਵਰਨਲ ਲਾਇਨ ਜੀ.ਐਸ. ਸੇਠੀ, ਵਾਈਸ ਡਿਸਟ੍ਰਿਕਟ ਗਵਰਨਰ ਲਾਇਨ ਦਵਿੰਦਰ ਅਰੋੜਾ ਅਤੇ ਵਾਈਸ ਡਿਸਟ੍ਰਿਕਟ ਗਵਰਨਲ ਲਾਇਨ ਐਸ.ਪੀ. ਸੌਂਧੀ ਨੇ ਸਾਂਝੇ ਤੌਰ ਤੇ ਦਿੱਤਾ। ਇਸ ਮੌਕੇ ਲਾਇਨਜ ਇੰਟਰਨੈਸ਼ਨਲ 321-ਡੀ ਦੇ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਹਰੀਸ਼ ਬੰਗਾ ਨੇ ਕਿਹਾ ਕਿ ਲਾਇਨ ਵਿਸ਼ਾਲ ਵਾਲੀਆ ਨੇ ਹਮੇਸ਼ਾ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਹੈ। ਸਮਾਜ ਸੇਵਾ ਪ੍ਰਤੀ ਇਸ ਨੌਜਵਾਨ ਲਾਇਨ ਦਾ ਰੁਝਾਨ ਉਸ ਦੀ ਸ਼ਖਸੀਅਤ ਨੂੰ ਵੱਖਰਾ ਮੁਕਾਮ ਦਿੰਦਾ ਹੈ। ਲਾਇਨ ਵਿਸ਼ਾਲ ਵਾਲੀਆ ਨੇ ਸਮੂਹ ਅਹੁਦੇਦਾਰਾਂ ਦਾ ਹੌਸਲਾ ਅਫਜਾਈ ਲਈ ਧੰਨਵਾਦ ਕੀਤਾ। ਇਸ ਮੌਕੇ ਲਾਇਨ ਬਿਸ਼ਨ ਪਾਲ ਸੰਧੂ ਵੀ ਹਾਜਰ ਸਨ।