ਨਵੀ ਦਿੱਲੀ : ਪੇਸ਼ੇਵਰ ਪਹਿਲਵਾਨ ਦਲੀਪ ਸਿੰਘ ਰਾਣਾ, ਜਿਸ ਨੂੰ ਦਿ ਗ੍ਰੇਟ ਖਲੀ ਵਜੋਂ ਜਾਣਿਆ ਜਾਂਦਾ ਹੈ, ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਅੱਜ ਦੁਪਹਿਰ 1 ਵਜੇ ਪਾਰਟੀ ਦੇ ਦਿੱਲੀ ਸਥਿਤ ਪਾਰਟੀ ਦੇ ਮੁੱਖ ਦਫ਼ਤਰ ‘ਚ ਸ਼ਾਮਲ ਹੋਣ ਲਈ ਪੁੱਜੇ ਹਨ।ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿਚ ਸ਼ਮੂਲੀਅਤ ਹੋਣਾ ਤੇ ਦਲ ਬਦਲਣੇ ਆਮ ਗੱਲ ਹੈ। ਭਾਜਪਾ ਵੀ ਪੰਜਾਬ ਵਿਚ ਆਪਣਾ ਕੁਨਬਾ ਲਗਾਤਾਰ ਵਧਾ ਰਹੀ ਹੈ। ਭਾਜਪਾ ਵਿਚ ਪਿਛਲੇ ਦਿਨੀਂ ਕਈ ਵੱਡੇ ਚਿਹਰੇ ਸ਼ਾਮਲ ਹੋ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਦਿੱਲੀ ਵਿਖੇ ਕੈਲਾਸ਼ ਚੌਧਰੀ ਗ੍ਰੇਟ ਖਲੀ ਨੇ ਮੁਲਾਕਾਤ ਕੀਤੀ। ਅਟਕਲਾਂ ਲਾਈਆਂ ਜਾ ਰਹੀਆਂ ਹਨ ਉਹ ਜਲਦ ਹੀ ਬੀਜੇਪੀ ਦਾ ਪੱਲਾ ਫਡ਼ਨਗੇ। ਉਹ ਆਪਣੀ ਸਿਆਸੀ ਇਨਿੰਗ ਦੀ ਸ਼ੁਰੂਆਤ ਨਾਲ ਪੰਜਾਬ ਦੀ ਸਿਆਸਤ ਨੂੰ ਹੋਰ ਭਖਾ ਸਕਦੇ ਹਨ।