ਜਲੰਧਰ– ਦੁਆਬਾ ਕਾਲਜ ਦੇ ਪੀ.ਜੀ. ਡਿਪਾਰਟਮੈਂਟ ਆਫ ਜਰਨਾਲਿਜ਼ਮ ਐਂਡ ਮਾਸਕਮਿਊਨੀਕੇਸ਼ਨ, ਐਨਐਸਐਸ ਵੱਲੋਂ ਸਿਵਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਮਹਾਮਾਰੀ ¬ਕ੍ਰੋਨਾਵਾਇਰਸ ਦੇ ਲਛੱਣ ਅਤੇ ਰੋਕਥਾਮ ਵਿਸ਼ੇ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿਚ ਡਾ. ਸਤੀਸ਼ ਕੁਮਾਰ-ਡਿਸਟ੍ਰੀਕ ਏਪੀਡੀਮੋਲੋਜਿਸਟ ਅਤੇ ਡਾ. ਸ਼ੋਭਨਾ ਬਾਂਸਲ ਬਤੌਰ ਬੁਲਾਰੇ ਹਾਜਰ ਹੋਏ ਜਿਨ੍ਹਾਂ ਨਿੱਘਾ ਸਵਾਗਤ ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ, ਡਾ. ਸਿਮਰਨ ਸਿੱਧੂ-ਵਿਭਾਗਮੁੱਖੀ, ਪ੍ਰੋ. ਕੰਵਲਜੀਤ ਸਿੰਘ- ਸੰਯੋਜਕ ਐਨਐਸਐਸ, ਪ੍ਰੋਗਰਾਮ ਅਫਸਰਾਂ, ਪ੍ਰਾਧਿਆਪਕਗਣ ਅਤੇ 145 ਵਿਦਿਆਰਥੀਆਂ ਨੇ ਕੀਤਾ ਡਾ. ਸਤੀਸ਼ ਕੁਮਾਰ ਨੇ ਕੰਟੇਜਿਅਸਟ ਅਤੇ ਨਾਨਕੰਟੇਜਿਅਸਟ ਬਿਮਾਰੀ ਦੇ ਫਰਕ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਕ੍ਰੋਨਾਵਾਇਰਸਾ ਕੰਟੇਜਿਸਅਸਟ ਮਹਾਮਾਰੀ ਹੈ ਜਿਸਦਾ ਨਾਮਕਰਣ ¬ਕ੍ਰੋਨਾਵਾਇਰਸ ਦੇ ¬ਕ੍ਰਾਊਨ ਜਿਹੇ ਢਾਂਚੇ ਦੀ ਵਜ੍ਹਾ ਨਾਲ ਕੀਤਾ ਗਿਆ ਹੈ ਅਤੇ ਇਹ ਬਿਮਾਰੀ ਮਨੁੱਖ ਦੇ ਰੇਸਪ੍ਰਿਰੇਟਰੀ ਟ੍ਰੈਕਟ ਤੇ ਪਹਿਲ ਵਾਰ ਕਰਦੀ ਹੈ ਅਤੇ ਇਸਦਾ ਸਭ ਤੋਂ ਪਹਿਲਾ ਪਤਾ ਚਾਇਨਾ ਦੇ ਵੁਹਾਨ ਸ਼ਹਿਰ ਵਿੱਚ ਲਗਿਆ ਸੀ ਅਤੇ ਇਸਦੇ ਉਥੇ ਫੈਲਣ ਦਾ ਕਾਰਣ ਐਨਿਮਲ ਮਾਰਕਿਟ ਨੂੰ ਮਣਿਆ ਗਿਆ ਸੀ । ਡਾ. ਸ਼ੋਭਨਾ ਬਾਂਸਲ ਨੇ ¬ਕ੍ਰੋਨਾਵਾਇਰਸ ਮਹਾਮਾਰੀ ਦੇ ਤ੍ਰਿਕੋਣ ਹੋਸਟ, ਇਨਵਾਇਰਮੈਂਟ ਅਤੇ ਪੈਥੋਜੇਨ ਦੇ ਸਾਇਕਲ ’ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਇਹ ਮਨੁੱਖ ਦੇ ਇਮਯੂਨ ਸਿਸਟਮ ਤੇ ਅਟੈਕ ਕਰ ਸਾਂਹ ਲੈਣ ਵਿੱਚ ਮੁਸ਼ਕਿਲ ਪੈਦਾ ਕਰਦੇ ਹੋਏ ਇਸਨੂੰ ਨਿਮੋਨਿਆ ਤੱਕ ਪਹੁੰਚਾ ਦਿੰਦਾ ਹੈ । ਦੋਨਾਂ ਡਾਕਟਰਾਂ ਨੇ ਬਚਾਅ ਦੇ ਤੌਰ-ਤਰੀਕੇ ਬਾਰੇ ਦੱਸਦਿਆ ਕਿਹਾ ਕਿ ਇਸ ਵਿੱਚ ਮਰੀਜ ਨੂੰ ਸਾਸਕ ਅਤੇ ਪੀਪੀਈ ਕਿਟ ਨੂੰ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਆਪਣੇ ਹੱਥਾਂ ਨੂੰ ਸਾਫ ਤਰੀਕੇ ਨਾਲ ਧੋਣਾ ਚਾਹੀਦਾ ਹੈ । ਇਸ ਮੌਕੇ ’ਤੇ ਵਿਭਾਗ ਦੇ ਪੁਰਾਣੇ ਵਿਦਿਆਰਥੀ ਪੱਤਰਕਾਰ ਪ੍ਰਭਮੀਤ ਸਿੰਘ ਨੇ ਹੈਲਥ ਰਿਪੋਰਟਿੰਗ ਦੀ ਬੀਟ ਦੀ ਕਾਰਜਕਾਰੀ ਦੇ ਬਾਰੇ ਵੀ ਚਰਚਾ ਕੀਤੀ ।ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ ਅਤੇ ਡਾ. ਸਿਮਰਨ ਸਿੰਧੂ ਨੇ ਬੁਲਾਰਿਆਂ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ।