ਜਲੰਧਰ 30 ਮਈ, 2022  ਦੋਆਬਾ ਕਾਲਜ ਦੇ ਐਨਐਸਅਐਸ ਯੂਨਿਟ
ਦੁਆਰਾ ਇੱਕ ਭਾਰਤ ਸ਼ਰੇਸ਼ਠ ਭਾਰਤ ਸਕੀਮ ਦੇ ਅੰਤਰਗਤ ਜਲ ਸਰੰਕਸ਼ਨ ਤੇ ਪੋਸਟਰ
ਮੈਕਿੰਗ ਕੰਪੀਟੀਸ਼ਨ ਦਾ ਅਯੋਜਨ ਕੀਤਾ ਗਿਆ। ਇਸ ਵਿੱਚ ਪਿ੍ਰੰ. ਡਾ. ਪ੍ਰਦੀਪ
ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ.
ਸੁਖਵਿੰਦਰ ਸਿੰਘ- ਸੰਯੋਜਕ, ਡਾ. ਅਰਸ਼ਦੀਪ ਸਿੰਘ, ਪ੍ਰਾਧਿਆਪਕਾਂ ਅਤੇ
ਵਿਦਿਆਰਥੀਆਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਜਲ ਦੀ ਸੰਭਾਲ ਬਹੁਤ ਜ਼ਰੂਰੀ
ਹੈ ਕਿਉਂਕਿ ਜਲ ਹੀ ਜੀਵਨ ਹੈ ਅਤੇ ਇਸਨੂੰ ਜਿਆਦਾ ਦੋਹਣ ਰੋਕਣਾ ਸਾਡੀ ਸਾਰੀਆਂ
ਦੀ ਜਿੰਮੇਵਾਰੀ ਬਣਦੀ ਹੈ। ਉਨਾਂ ਨੇ ਕਿਹਾ ਕਿ ਜਲ ਦਾ ਸਰੰਕਸ਼ਨ ਜੀਵਨ ਦਾ
ਸਰੰਕਸ਼ਨ ਹੈ। ਪੋਸਟਰ ਮੈਕਿੰਗ ਕੰਪੀਟੀਸ਼ਨ ਵਿੱਚ 27 ਵਿਦਿਆਰਥੀਆਂ ਨੇ ਭਾਗ
ਲਿਆ ਜਿਸ ਵਿੱਚ ਡਾ. ਦਲਜੀਤ ਸਿੰਘ ਦੇ ਫੈਂਸਲੇ ਅਨੁਸਾਰ ਬਲਵੀਨ ਕੌਰ ਨੇ
ਪਹਿਲਾ, ਅੰਕਿਤ ਸ਼ਰਮਾ ਨੇ ਦੂਸਰਾ ਅਤੇ ਅਨੁਸ਼ਕਾ ਨੇ ਤੀਸਰਾ ਸਥਾਨ ਹਾਂਸਿਲ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੁਖਵਿੰਦਰ ਸਿੰਘ ਅਤੇ ਡਾ. ਅਰਸ਼ਦੀਪ
ਸਿੰਘ ਨੇ ਜੈਤੂ ਵਿਦਿਆਰਥੀਆਂ ਨੂੰ ਸੰਮਾਨ ਚਿੰਨ ਦੇ ਕੇ ਸੰਮਾਨਿਤ ਕੀਤਾ।

ਦੁਆਬਾ ਕਾਲਜ ਵਿੱਚ ਅਯੋਜਤ ਪੋਸਟਰ ਮੈਕਿੰਗ ਕੰਪੀਟੀਸ਼ਨ ਵਿੱਚ
ਵਿਦਿਆਰਥੀਆਂ ਦੇ ਨਾਲ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ।