ਜਲੰਧਰ : ਦੁਆਬਾ ਕਾਲੇਜ ਦੇ ਇੰਟਰਨਲ ਕਵਾਲਟੀ ਅਸ਼ੋਰੇਂਸ ਸੇਲ- (ਆਈਕਯੂਏਸੀ) ਵਲੋਂ ਦੋ ਦਿਨਾਂ ਨੈਕ ਸੰਪੋਂਸਰਡ ਰਾਸ਼ਟਰੀ ਸੈਮੀਨਾਰ ਦਾ ਸ਼ੁਭਅਰੰਭ ਕੀਤਾ ਗਿਆ ਜਿਸ ਵਿਚ ਸ਼੍ਰੀ ਸੰਤੋਖ ਸਿੰਘ ਚੌਧਰੀ-ਮੈਂਬਰ ਪਾਰਲੀਮੈਂਟ ਬਤੌਰ ਮੁੱਖ ਮਹਿਮਾਨ, ਧਰੁਵ ਮਿਤਲ- ਕੋਸ਼ਾਧੱਕਸ਼-ਆਰਿਆ ਸਿਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਸਮਿਤੀ ਬਤੋਰ ਵਿਸ਼ੇਸ਼ ਮਹਿਮਾਨ, ਡਾ. ਸੁਸ਼ੀਲ ਕੁਮਾਰ ਕਾਂਸਲ- ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਬਤੌਰ ਮੁੁੱਖ ਬੁਲਾਰੇ-ਵੈਲੀਡੀਕਟਰੀ ਸੈਸ਼ਨ, ਡਾ. ਸੁਖਵਿੰਦਰ ਸਿੰਘ ਸੰਘਾ-ਰੀਜਨਲ ਸੈਂਟਰ ਜੀਐਨਡੀਯੂ, ਡਾ. ਪਰਮਿੰਦਰ ਕੌਰ-ਪ੍ਰਿੰਸੀਪਲ ਖਾਲਸਾ ਕਾਲਜ ਆਫ ਐਜੂਕੇਸ਼ਨ ਜਲੰਧਰ, ਡਾ. ਸੰਦੀਪ ਵਿਜ- ਡੀਏਵੀ ਯੂਨੀਵਰਸਿਟੀ ਅਤੇ ਡਾ. ਚਰਨਜੀਤ ਸਿੰਘ ਖਾਲਸਾ ਕਾਲਜ ਜਲੰਧਰ ਬਤੌਰ ਪਲੀਨਰੀ ਸਪੀਕਰ ਹਾਜ਼ਿਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਨਰੇਸ਼ ਕੁਮਾਰ ਧੀਮਾਨ, ਪ੍ਰੋ. ਸੰਦੀਪ ਚਾਹਲ- ਸੈਮੀਨਾਰ ਕਨਵੀਨਰ ਅਤੇ ਆਈਕਯੂਏਸੀ ਕਾਰਡੀਨੇਟਰ, ਡਾ. ਅਵੀਨਾਸ਼ ਬਾਵਾ- ਆਰਗੀਨਾਈਜਿੰਗ ਸੈਕਟਰੀ ਪ੍ਰਾਧਿਆਪਕਾਂ ਅਤੇ 90 ਵਿਦਿਆਰਥੀਆਂ ਨੇ ਕੀਤਾ । ਦੋ ਦਿਨਾਂ ਸੈਮੀਨਾਰ ਵਿੱਚ ਪੰਜਾਬ, ਮੱਧ ਪ੍ਰਦੇਸ਼ ਅਤੇ ਜੰਮੂ ਦੇ ਤਕਰੀਬਨ 45 ਪ੍ਰਾਧਿਆਪਕਾਂ ਨੇ ਆਪਣੇ ਰਿਸਰਚ ਪੇਪਰ ਪੇਸ਼ ਕੀਤੇ ਅਤੇ 70 ਡੈਲੀਗੇਟਾਂ ਨੇ ਭਾਗ ਲਿਆ । ਮੁੱਖ ਮਹਿਮਾਨ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਅੱਜ ਦੇ ਐਜੂਕੇਸ਼ਨ ਸਿਸਟਮ ਨੂੰ ਰਿਜਲਟ ਓਰਿਅੰਟਲ ਹੋਣਾ ਚਾਹੀਦਾ ਹੈ ਅਤੇ ਸਾਨੂੰ ਐਜੂਕੇਸ਼ਨ ਪਾਲਿਸੀ ਨੂੰ ਗਲੋਬਨ ਐਜੂਕੇਸ਼ਨ ਪੈਟਰਨ ਦੇ ਨਾਲ ਸਾਮੰਜਸ ਕਾਇਮ ਕਰ ਇਸਨੂੰ ਸਾਰਥਕ ਬਣਾਵੁਣਾ ਹੋਵੇਗਾ ਤਾਕਿ ਵਿਦਿਆਰਥੀਆਂ ਨੂੰ ਗਲੋਬਲ ਲੇਵਲ ਤੇ ਕੰਮ ਕਰਨ ਦਾ ਮੌਕਾ ਮਿਲ ਸਕੇ ।
ਧਰੁਵ ਮਿੱਤਲ ਨੇ ਕਿਹਾ ਕਿ ਐਜੂਕੇਸ਼ਨ ਵਿੱਚ ਐਥਿਕਸ ਨੂੰ ਲਿਆਉਣਾ ਅਤੇ ਭਾਰਤੀ ਸਭਿਆਚਾਰਾਂ ਦੇ ਮੁੱਲ ਨੂੰ ਸ਼ਾਮਿਲ ਕਰਨਾ ਇਕ ਬਹੁਤ ਚੁਣੋਤੀ ਹੈ ਜਿਸਨੂੰ ਸਾਨੂੰ ਮਿਲ ਕੇ ਲਿਆਉਣਾ ਹੋਵੇਗਾ । ਡਾ. ਸੁਸ਼ੀਲ ਕੁਮਾਰ ਕਾਂਸਲ ਨੇ ਅੱਜ ਦੇ ਦੌਰ ਵਿੱਚ ਸਿੱਖਿਆ ਪਦੱਤੀ ਨੂੰ ਪ੍ਰਚਲਿਤ ਨੀਤੀਆਂ, ਸ਼ੋਧ ਦੇ ਕਾਰਜ ਵਿੱਚ ਪ੍ਰਿਡੈਕਟਰੀ ਰਿਸਰਚ ਜਨਰਲਸ ਤੋਂ ਬਚਣ ਅਤੇ ਸ਼ੋਧ ਕਾਰਜ ਕਰਨ ਵਾਲੇ ਪ੍ਰਾਧਿਆਪਕਾਂ ਨੂੰ ਪਲੇਰਿਜ਼ਮ ਤੋਂ ਬਚਣ ਦਾ ਸੁਝਾਵ ਦਿੰਦੇ ਹੋਏ ਸੱਤਰੀਯ ਸ਼ੋਧ ਕਾਰਜ ਕਰਨ ਅਤੇ ਨਾਮ ਤੇ ਹੀ ਪ੍ਰਕਾਸ਼ਨਾਂ ਤੋਂ ਹੀ ਆਪਣਾ ਸ਼ੋਘ ਕਾਰਜ ਪ੍ਰਕਾਸ਼ਿਤ ਕਰਨ ਦੇ ਲਈ ਪ੍ਰੇਰਿਤ ਕੀਤਾ ਅਤੇ ਦੋ ਦਿਨਾਂ ਵਿੱਚ ਪੇਸ਼ ਕੀਤੇ ਗਏ ਰਿਸਰਚ ਪੇਪਰਾਂ ਦਾ ਮੁਲਾਂਕਣ ਕਰਦੇ ਹੋਏ ਉਨ੍ਹਾਂ ਵਿੱਚ ਪ੍ਰਕਟ ਕੀਤੇ ਗਏ ਵਿਚਾਰਾਂ ਦੀ ਚਰਚਾ ਕੀਤੀ
ਡਾ. ਸੁਖਵਿੰਦਰ ਸਿੰਘ ਸੰਘਾ, ਡਾ. ਪਰਮਿੰਦਰ ਕੌਰ, ਡਾ. ਸੰਦੀਪ ਵਿਜ ਅਤੇ ਡਾ. ਚਰਨਜੀਤ ਸਿੰਘ ਨੇ ਉੱਚ ਸਿੱਖਿਆ ਦੇ ਖੇਤਰ ਵਿੱਚ ਟੀਚਿੰਗ ਲਰਨਿੰਗ ਅਤੇ ਇਵੈਲੁਏਸ਼ਨ ਵਿੱਚ ਆ ਰਹੇ ਤਕਨੀਕੀ ਬਦਲਾਵਾਂ, ਚੱਲ ਰਹੇ ਵੱਖ-ਵੱਖ ਤੌਰ ਤਰੀਕੇ ਅਤੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੀ ਚੁਣੌਤੀਆਂ ਦੇ ਬਾਰੇ ਵਿੱਚ ਆਪਣੇ ਵਿਚਾਰ ਦੱਸੇ । ਡਾ. ਅਵਿਨਾਸ਼ ਬਾਵਾ ਨੇ ਦੋ ਦਿਨਾਂ ਸੈਮੀਨਾਰ ਵਿੱਚ ਪੇਸ਼ ਕੀਤੇ ਗਏ ਸ਼ੋਧ ਪੱਤਰ ਅਤੇ ਵਿਚਾਰਾਂ ਦੀ ਰਿਪੋਰਟ ਪੇਸ਼ ਕੀਤੀ । ਪ੍ਰੋ. ਸੰਦੀਪ ਚਾਹਲ ਨੇ ਆਏ ਹੋਏ ਮਹਿਮਾਨਾਂ, ਬੁਲਾਰਿਆਂ ਅਤੇ ਆਈਕਿਊਏਸੀ ਟੀਮ ਅਤੇ ਪ੍ਰਾਧਿਆਪਕਾਂ ਨੂੰ ਇਸ ਸਾਰਥਕ ਅਯੋਜਨ ਵਿੱਚ ਸ਼ਾਮਿਲ ਹੋਣ ਦੇ ਲਈ ਧੰਨਵਾਦ ਕੀਤਾ। ਧਰੁਵ ਮਿੱਤਲ, ਪਿ੍ਰੰ. ਡਾ. ਨਰੇਸ਼ ਕੁਮਾਰ ਧੀਮਾਨ, ਪ੍ਰੋ. ਸੰਦੀਪ ਚਾਹਲ, ਡਾ. ਅਵਿਨਾਸ਼ ਚੰਦਰ ਅਤੇ ਮੁੱਖ ਮਹਿਮਾਨ ਐਮਪੀ ਸੰਤੋਖ ਸਿੰਘ ਚੌਧਰੀ ਨੇ ਸ਼ੋਧ ਕਰਤਾਵਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ । ਧਰੁਵ ਮਿੱਤਲ, ਪ੍ਰਿ . ਡਾ. ਨਰੇਸ਼ ਕੁਮਾਰ ਧੀਮਾਨ, ਪ੍ਰੋ. ਸੰਦੀਪ ਚਾਹਲ ਅਤੇ ਡਾ. ਅਵਿਨਾਸ਼ ਚੰਦਰ ਨੇ ਮੁੱਖ ਮਹਿਮਾਨ ਐਮਪੀ ਸੰਤੋਖ ਸਿੰਘ ਚੌਧਰੀ ਅਤੇ ਵਕਤਾਵਾਂ ਨੂੰ ਸਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਪ੍ਰੋ. ਪਿ੍ਰਯਾ ਅਤੇ ਪ੍ਰੋ. ਜੋਤੀ ਨੇ ਬਖੂਬੀ ਕੀਤਾ। ਦੁਆਬਾ ਕਾਲਜ ਵਿਚ ਅਯੋਜਤ ਰਾਸ਼ਟਰੀ ਸੈਮੀਨਾਰ ਵਿੱਚ ਪ੍ਰਤੀਭਾਗੀ ਨੂੰ ਸਰਟੀਫਿਕੇਟ ਦਿੰਦੇ ਹੋਏ ਮੁੱਖ ਮਹਿਮਾਨ ਸੰਤੋਖ ਸਿੰਘ ਚੌਧਰੀ, ਧਰੁਵ ਮਿੱਤਲ, ਪ੍ਰਿ. ਡਾ. ਨਰੇਸ਼ ਕੁਮਾਰ ਧੀਮਾਨ, ਪ੍ਰੋ. ਸੰਦੀਪ ਚਾਹਲ ਅਤੇ ਡਾ. ਅਵਿਨਾਸ਼ ਬਾਵਾ ।