ਜਲੰਧਰ :- ਨਜ਼ਦੀਕੀ ਰੁੜਕਾ ਕਲਾਂ ਇੱਥੇ ਬੀਤੀ ਰਾਤ ਲੁਟੇਰਿਆਂ ਨੇ ਇਕ ਦੁਕਾਨ ਅਤੇ ਘਰ ‘ਚ ਦਾਖਲ ਹੋ ਕੇ ਨਕਦੀ ਅਤੇ ਗਹਿਣੇ ਲੁੱਟ ਲਏ। ਮਿਲੀ ਜਾਣਕਾਰੀ ਮੁਤਾਬਕ ਸੰਘਣੀ ਆਬਾਦੀ ‘ਚ ਸਥਿਤ ਇਕ ਕਰਿਆਨਾ ਸਟੋਰ ‘ਚ ਦਾਖਲ ਹੋ ਕੇ ਲੁਟੇਰਿਆਂ ਨੇ ਨਕਦੀ ਲੁੱਟ ਲਈ। ਮਹੇਸ਼ ਕੁਮਾਰ, ਜਿਸ ਦੀ ਹੇਠਾਂ ਦੁਕਾਨ ਅਤੇ ਉੱਪਰ ਘਰ ਹੈ, ਨੂੰ ਬੰਦੀ ਬਣਾ ਕੇ ਲੁਟੇਰੇ ਉੱਪਰ ਘਰ ‘ਚ ਚਲੇ ਗਏ ਅਤੇ ਔਰਤਾਂ ਤੋਂ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਰਾਤ ਸਮੇਂ ਵਾਪਰੀ ਇਸ ਘਟਨਾ ਕਾਰਨ ਇਲਾਕੇ ‘ਚ ਸਹਿਮ ਫੈਲ ਗਿਆ ਹੈ।