ਅੰਮ੍ਰਿਤਸਰ :- ਦਿਹਾਤੀ ਦੇ ਪੈਂਦੇ ਥਾਣਾ ਬਿਆਸ ਦੇ ਕਸਬਾ ਰਈਆ ਵਿੱਚ ਇੱਕ ਛੇੜ ਛਾੜ ਦਾ ਮਾਮਲਾ ਆਇਆ ਸਾਹਮਣੇ, ਇਹ ਮਾਮਲਾ 21 ਸਾਲ ਦੀ ਵਿਹੁਤਾ ਲੱੜਕੀ ਦੇ ਨਾਲ ਇਕ ਦੁਕਾਨਦਾਰ ਵਲੋਂ ਅਸ਼ਲੀਲ ਹਰਕਤ ਕਰਨ ਦਾ ਹੈ ਜੋ ਕਿ ਕੇਸ਼ਵ ਛਾਬੜਾ ਕਰਿਆਨੇ ਦੀ ਦੁਕਾਨ ਕਰਦਾ ਹੈ।ਪੰਜਾਬ ਸਰਕਾਰ ਵੱਲੋਂ ਲੱਗੇ ਲੋਕਡਾਨ ਦੇ ਕਾਰਨ ਬਜ਼ਾਰ ਵਿੱਚ ਸੁੰਨ ਸਾਨ ਸੀ। ਪਰੰਤੂ ਛਾਬੜਾ ਕਰਿਆਨਾ ਸਟੋਰ ਅੰਦਰ ਸਮਾਨ ਦੀ ਵਿਕਰੀ ਚਲਾ ਰਿਹਾ ਸੀ।ਇਸ ਉਪਰੰਤ ਇਕ ਲੱੜਕੀ ਅਪਣੇ ਘਰ ਦਾ ਸਮਾਨ ਲੇਣ ਲਈ ਦੁਕਾਨ ਅੰਦਰ ਗਈ ਤੇ ਦੁਕਾਨ ਅੰਦਰ ਦੁਕਾਨ ਮਾਲਕ ਤੇ ਕੰਮ ਕਰਨ ਵਾਲੇ ਦੋ ਲੱੜਕੇ ਸਨ। ਪੀੜਿਤ ਲੜਕੀ ਦੇ ਕਹੇ ਅਨੁਸਾਰ ਕੇਸ਼ਵ ਵਲੋਂ ਮੇਰੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਅਤੇ ਮੈਂ ਉਚੀ ਉਚੀ ਰੌਲਾ ਪਾਉਣਾ ਸ਼ੁਰੂ ਕੀਤਾ ਤੇ ਕੇਸ਼ਵ ਨੇ ਮੇਰਾ ਮੁੰਹ ਨੂੰ ਬੰਦ ਕੀਤਾ ਗਿਆ ਫ਼ਿਰ ਮੈਨੂੰ ਦੁਕਾਨ ਵਿੱਚ ਕਾਫੀ ਸਮੇਂ ਤਕ ਬੰਦ ਰਖਿਆ ਗਿਆ ਤੇ ਮਾਮਲੇ ਨੂੰ ਦਬਾਉਣ ਲਈ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਜੱਜ ਨੇ ਕਿਹਾ ਕਿ ਕੇਸ਼ਵ ਕੋਲੋਂ ਮੁਆਫ਼ੀ ਮੰਗਵਾ ਦਿੰਦੇ ਹਾਂ ਪਰ ਲੱੜਕੀ ਨਹੀਂ ਮੰਨੀ ਅਤੇ ਉਹਨਾਂ ਨੇ ਮੈਨੂੰ ਦੁਕਾਨ ਤੋਂ ਬਾਹਰ ਕੱਢ ਦਿੱਤਾ ਤੇ ਮੈਂ ਘਰ ਜਾ ਕੇ ਸਾਰੀ ਘਟਨਾ ਆਪਣੀ ਮਾਂ ਨੂੰ ਦੱਸੀ ਅਤੇ ਅਸੀਂ ਇਹ ਸਾਰਾ ਮਾਮਲਾ ਨੇੜਲੇ ਚੌਂਕੀ ਵਿੱਚ ਦਰਜ਼ ਕਰਵਾਇਆ ਜਿਸ ਵਕਤ ਪੁਲਿਸ ਮੁਲਾਜ਼ਮ ਦੁਕਾਨ ਤੇ ਗਏ ਤਾਂ ਉਸ ਤੋਂ ਪਹਿਲਾਂ ਹੀ ਕੇਸ਼ਵ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਦੁਕਾਨ ਵਿੱਚ ਲੱਗੇ( ਸੀ,ਸੀ, ਟੀ ,ਵੀ) ਤੇ (ਡੀ,ਵੀ,ਆਰ)ਨੂੰ ਦੁਕਾਨ ਵਿੱਚੋਂ ਕੱਢ ਕੇ ਲੈ ਗਏ ਤਾਂ ਜੋ ਕੈਮਰੇ ਵਿੱਚ ਕੈਦ ਫੁਟੇਜ਼ ਕਿਸੇ ਦੇ ਹੱਥ ਨਾ ਲਗੇ।ਤੇ ਹੁਣ ਤੱਕ ਦੋਸ਼ੀ ਫਰਾਰ ਹੈ। ਪ੍ਰੈਸ ਕਾਨਫਰੰਸ ਦੌਰਾਨ ਐਸ ਐਚ ਓ ਬਿਆਸ ਅਤੇ ਚੌਂਕੀ ਇੰਚਾਰਜ ਚਰਨ ਸਿੰਘ ਨੇ ਪਤਰਕਾਰਾਂ ਨੂੰ ਦੱਸਿਆ ਕਿ ਪੀੜਿਤ ਲੜਕੀ ਦੇ ਬਿਆਨਾਂ ਦੇ ਅਧਾਰ ਤੇ ਛੇੜ ਛਾੜ ਅਤੇ ਸਬੂਤਾਂ ਨੂੰ ਖ਼ੁਰਦ ਬੁਰਦ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ।ਪੁਲਿਸ ਦੋਸ਼ੀਆਂ ਦੀ ਭਾਲ ਵਿਚ ਲੱਗੀ ਹੋਈ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜੰਡਿਆਲਾ ਗੁਰੂ