ਜਲੰਧਰ 09 ਨਵੰਬਰ 2021 ( ) ਦੋਆਬਾ ਕਾਲਜ ਦੇ ਈਸੀਏ ਵਿਭਾਗ ਵਲੋਂ ਸਿਤਾਰੇ ਜ਼ਮੀਨ ਤੇ ਟੈਲੇਂਟ ਸ਼ੋ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਡਾ. ਅੰਕੁਰ ਸ਼ਰਮਾ-ਡੀਨ, ਈਸੀਏ, ਪ੍ਰਾਧਿਾਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। ਸਮਾਰੋਹ ਦਾ ਸ਼ੁਭਾਰੰਭ ਸ਼ਮਾ ਰੋਸ਼ਨ ਦੀ ਰਸਮ ਨਾਲ ਕੀਤਾ ਗਿਆ।ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਟੈਲੇਂਟ ਸ਼ੋ ਵਿਦਿਆਰਥੀਆਂ ਦੀ ਉਰਜਾ ਨੂੰ ਸਹੀ ਦਿਸ਼ਾ ਵਿੱਚ ਸੰਚਾਰਿਤ ਕਰਨ ਦਾ ਇਕ ਸਸ਼ਕਤ ਮਾਧਿਅਮ ਹੈ ਜਿਸ ਤੋਂ ਕਿ ਵਿਦਿਆਰਥੀਆਂ ਦੀ ਸ਼ਖਸੀਅਤ ਬਖੂਬੀ ਨਿਖਰਦੀ ਹੈ ਅਤੇ ਉਹ ਆਪਣੇ ਜੀਵਨ ਦੀਆਂ ਚੁਨੋਤੀਆਂ ਦਾ ਸਾਮਣਾ ਕਰਨ ਵਿੱਚ ਕਾਬਲ ਬਣਦੇ ਹਨ। ਉਨਾਂ ਨੇ ਕਿਹਾ ਕਿ ਟੈਲੇਂਟ ਸ਼ੋ ਇਸੇ ਕੜੀ ਵਿੱਚ ਇਕ ਸਾਰਥਕ ਕਦਮ ਹੈ।ਡਾ. ਅੰਕੁਰ ਸ਼ਰਮਾ-ਡੀਨ, ਈਸੀਏ ਨੇ ਕਿਹਾ ਕਿ ਇਸ ਟੈਲੇਂਟ ਸ਼ੋ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੱਖ ਵੱਖ ਕਲਬਾਂ- ਕ੍ਰਿਤੀ, ਰੰਗਬਾਜ, ਵਸਦਾ ਰਹੇ ਪੰਜਾਬ, ਰੂਬਰੂ, ਫਿਊਜ਼ਨ, ਜੋਸ਼, ਬ੍ਰੇਨ ਕਵੇਸਟ ਅਤੇ ਧਵਨੀ ਦੇ ਤਹਿਤ ਭਾਗ ਲੈ ਕੇ ਆਪਣੀ ਪ੍ਰਤਿਭਾ ਨੂੰ ਬਖੂਬੀ ਦਰਸਾਇਆ ਹੈ ਅਤੇ ਹੁਣ ਜੀਐਨਡੀਯੂ ਜੋਨਲ ਯੂਥ ਫੇਸਟੀਵਲ ਵਿੱਚ ਭਾਗ ਲੈਣ ਦੇ ਲਈ ਇਨਾਂ ਵਿਦਿਆਰਥੀਆਂ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ। ਇਸ ਮੋਕੇ ਤੇ ਕਾਲਜ ਦੀ ਸਟੂਡੇਂਟ ਵੇਲਫੇਅਰ ਕਮੇਟੀ ਦੁਆਰਾਂ ਬੈਜ਼ਿੰਗ ਸੈਰੇਮਨੀ ਦਾ ਵੀ ਅਯੋਜਨ ਕੀਤਾ ਗਿਆ ਜਿਸ ਵਿੱਚ ਗੁਲਸ਼ਨ ਭਾਰਦਵਾਜ ਨੂੰ ਹੈਡ ਬੋੱਏ, ਰਾਸ਼ੀ ਰਾਵਲ ਨੂੰ ਹੈਡ ਗਰਲ, ਸੁਧੀਰ ਨੂੰ ਪ੍ਰੇਜੀਡੇਂਟ, ਕਲਪਨਾ ਨੂੰ ਸਕ੍ਰੈਟਰੀ, ਸਾਕਸ਼ੀ –ਇੰਚਾਰਜ ਕਲਚਰਲ ਵਿੰਗ, ਅਸੀਮ ਨੂੰ ਲਿਟਰੇਰੀ ਵਿੰਗ, ਸੁਸ਼ਮਾ ਨੂੰ ਇਨਵਾਯਰਮੇਂਟਲ ਏਕਟੀਵਿਟੀਜ਼, ਰਾਜਾ ਅਤੇ ਸਿਮਰਨ ਨੂੰ ਡਿਸਿਪਲਨ ਅਤੇ ਮਾਨਸੀ, ਰਮਨ ਅਤੇ ਗੋਰਵ ਨੂੰ ਐਗਜੀਕਿਊਟਿਵ ਮੈਂਬਰ ਨੋਮੀਨੇਟ ਕੀਤਾ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਨੇ ਟੈਲੇਂਟ ਸ਼ੋ ਵਿੱਚ ਗੀਤ ਗਜ਼ਲ, ਗਰਭਾ, ਗਿਦਾ, ਭੰਗੜਾ, ਲੁਡੀ ਅਤੇ ਸਿਕਟ ਆਦਿ ਵਿੱਚ ਸਫਲਤਾਪੂਰਵਕ ਮੰਚਨ ਕੀਤਾ। ਮੰਚ ਸੰਚਾਲਨ ਪ੍ਰੋ. ਪਿ੍ਰਆ ਨੇ ਕੀਤਾ।ਦੋਆਬਾ ਕਾਲਜ ਵਿਖੇ ਟੈਲੇਂਟ ਸ਼ੋ ਵਿੱਚ ਜਿਯੋਤੀ ਪ੍ਰਜਵਲਨ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ। ਨਾਲ ਹੀ ਵੱਖ ਵੱਖ ਆਈਟਮਾਂ ਵਿੱਚ ਭਾਗ ਲੈਂਦੇ ਵਿਦਿਆਰਥੀ।