ਜਲੰਧਰ: ਦੋਸਤੋ, ਮੈਂ ਇਹ ਪੋਸਟ ਪਾਉਣਾ ਨਹੀਂ ਸੀ ਚਾਹੁੰਦਾ ਪਰੰਤੂ corona virus ਵਰਗੀ ਭਿਆਨਕ ਚੁਣੋਤੀ ਨੂੰ ਦੇਖਦੇ ਹੋਏ ਮਜਬੂਰ ਹਾਂ। ਬੀਬੀ ਜਗੀਰ ਕੋਰ ਜੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਫ਼ਰਵਰੀ-ਮਾਰਚ ਮਹੀਨੇ ਇਟਲੀ ਸਮੇਤ ਯੂਰਪ ਦੇ ਅਨੇਕਾਂ ਮੁਲਕਾਂ ਦੇ ਦੋਰੇ ਉਪਰੰਤ ਹੁਣ ਕੁਝ ਦਿਨ ਪਹਿਲਾਂ ਵਾਪਿਸ ਆਏ ਹਨ(ਨਾਲ ਨੱਥੀ ਫੋਟੋ 26 ਫ਼ਰਵਰੀ ਨੂੰ ਇਟਲੀ ਇਸਤਰੀ ਅਕਾਲੀ ਦਲ ਬਣਾਏ ਜਾਣ ਸਮੇਂ ਦੀ ਹੈ)। ਬਹੁਤ ਅਫ਼ਸੋਸ ਨਾਲ ਦੱਸਣਾ ਪੈਂਦਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹਨਾਂ ਨੇ ਨਾ ਤਾਂ ਕਿਸੇ ਪ੍ਰਕਾਰ ਦਾ ਵੀ ਮੈਡੀਕਲ ਚੈਕਅੱਪ ਕਰਵਾਇਆ ਅਤੇ ਨਾ ਹੀ ਖ਼ੁਦ isolate ਕੀਤਾ। ਜੇਕਰ ਖ਼ੁਦ ਨੂੰ ਜ਼ੁੰਮੇਵਾਰ ਲੀਡਰ ਅਖਵਾਉਣ ਵਾਲੇ ਲੋਕ ਭਿਆਨਕ ਸਮੱਸਿਆ ਦੀ ਇਸ ਪ੍ਰਕਾਰ ਅਵੱਗਿਆ ਕਰਨਗੇ ਤਾਂ ਆਮ ਜਨਤਾ ਤੋਂ ਕੀ ਉਮੀਦ ਕਰ ਸਕਦੇ ਹਾਂ? ਮੈਨੂੰ ਪੂਰੀ ਅਾਸ ਹੈ ਕਿ ਉਹ ਹੁਣ ਵੀ ਖੁਦ ਨੂੰ isolate ਕਰਨਗੇ ਅਤੇ ਆਪਣਾ ਮੈਡੀਕਲ ਚੈਕਅੱਪ ਕਰਵਾਉਣਗੇ। ਇਹ ਸਾਰਾ ਮਸਲਾ ਮੈਂ ਡਿਪਟੀ ਕਮੀਸ਼ਨਰ ਕਪੂਰਥਲਾ ਦੇ ਧਿਆਨ ਵਿੱਚ ਵੀ ਲਿਆ ਚੁੱਕਾ ਹਾਂ – ਖਹਿਰਾ