ਅੰਮ੍ਰਿਤਸਰ :- ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਾਹਕੋਟ ਦੇ ਪਿੰਡ ਸੰਢਾਵਾਲ ਵਿਖੇ ਸਿੱਖ ਧਾਰਮਿਕ ਚਿੰਨ੍ਹਾਂ ਵਾਲਾ ਸ਼ਾਲ ਲੈਣ ਕਾਰਨ ਭਖੇ ਵਿਵਾਦ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦ‍ਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਧੂ ਨੂੰ ਸਿੱਖ ਸੰਗਤਾਂ ਤੋਂ ਮਾਫ਼ੀ ਮੰਗੇ ਜਾਣ ਲਈ ਕਹੇ ਜਾਣ ਦੇ ਹੁਕਮ ‘ਤੇ ਫੁੱਲ ਚੜ੍ਹਾਉਂਦਿਆਂ ਨਵਜੋਤ ਸਿੱਧੂ ਨੇ ਮਾਫ਼ੀ ਮੰਗ ਲਈ ਹੈ ਪਰ ਨਾਲ ਹੀ ਇਸ ਬਾਰੇ ਇਕ ਨੁਕਤਾ ਵੀ ਸਾਂਝਾ ਕੀਤਾ ਹੈ।
ਜੇ ਮੈਂ ਅਣਜਾਣੇ ਵਿੱਚ ਇਕ ਵੀ ਸਿੱਖ ਦਾ ਦਿਲ ਦੁਖਾਇਆ ਹੈ ਤਾਂ ਮੈਂ ਉਸ ਲਈ ਮਾਫ਼ੀ ਮੰਗਦਾ ਹਾਂ। ਉਂਝ ਲੱਖਾਂ ਲੋਕ ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਆਪਣੀਆਂ ਪਗੜੀਆਂ ਤੇ ਕੱਪੜਿਆਂ ‘ਤੇ ਹੀ ਨਹੀਂ ਕਰਦੇ ਸਗੋਂ ਆਪਣੇ ਸਰੀਰ ‘ਤੇ ਵੀ ਇਨ੍ਹਾਂ ਚਿੰਨ੍ਹਾਂ ਵਾਲੇ ਟੈਟੂ ਖੁਦਵਾਉਂਦੇ ਹਨ। ਮੈਂ ਵੀ ਇਕ ਨਿਮਾਣੇ ਸਿੱਖ ਵਜੋਂ ਇਹ ਸ਼ਾਲ ਅਣਜਾਣੇ ਵਿੱਚ ਹੀ ਲਈ ਸੀ।
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਇਹ ਮਾਮਲਾ ਭਖ਼ਣ ਮਗਰੋਂ ਇਸ ਸਬੰਧੀ ਸ਼ਿਕਾਇਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀਆਂ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਸਿੱਧੂ ਨੂੰ ਸਿੱਖ ਜਗਤ ਤੋਂ ਮਾਫ਼ੀ ਮੰਗਣ ਲਈ ਕਿਹਾ ਸੀ।