ਫਗਵਾੜਾ 23 ਅਕਤੂਬਰ ()। ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਅੱਜ ਆਪਣੀ ਜਿੱਤ ਦਾ ਇੱਕ ਵਰਾ ਪੂਰਾ ਹੋਣ ਤੇ ਫਗਵਾੜਾ ਕਾਂਗਰਸ ਦੇ ਸਾਰੇ ਅਹੁਦੇਦਾਰਾਂ,ਵਰਕਰਾਂ ਅਤੇ ਸਾਰੇ ਵਿੰਗਾ ਦੇ ਅਹੁਦੇਦਾਰ ਅਤੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਹਲਕਾ ਉਨ੍ਹਾਂ ਦਾ ਅਪਣਾ ਪਰਿਵਾਰ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੇ ਇੱਕ ਸਾਲ ਦੇ ਅਰਸੇ ਵਿਚ ਉਨ੍ਹਾਂ ਨੂੰ ਬਹੁਤ ਹੀ ਪਿਆਰ ਅਤੇ ਸਹਿਯੋਗ ਦਿੱਤਾ ਹੈ। ਉਹ ਅੱਜ ਆਪਣੀ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਣ ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਇੱਕ ਸਾਲ ਵਿਚ 7-8 ਮਹੀਨੇ ਤਾਂ ਕਰੋਨਾ ਕਾਲ ਦੀ ਪਾਬੰਦੀਆਂ ਵਿਚ ਹੀ ਗੁਜ਼ਰ ਗਏ। ਪਰ ਫਿਰ ਵੀ ਉਨ੍ਹਾਂ ਨੇ ਸ਼ਹਿਰ ਵਾਸੀਆਂ ਦੇ ਪਿਆਰ ਸਦਕਾ ਹਲਕੇ ਵਿਚ ਇਸ ਸਾਲ ਦੇ ਦੌਰਾਨ ਸ਼ਹਿਰ ਦੇ ਵਿਕਾਸ ਲਈ 55 ਕਰੋੜ ਰੁਪਏ ਖ਼ਰਚ ਕੀਤੇ ਹਨ। ਪਿੰਡਾ ਵਿਚ 35 ਕਰੋੜ ਰੁਪਏ ਦੇ ਕੰਮ ਸ਼ੁਰੂ ਕਰਵਾਏ ਗਏ ਹਨ। ਪਿੰਡਾ ਵਿਚ ਹੀ ਸਮਾਰਟ ਵਿਲੇਜ ਸਕੀਮ ਅਧੀਨ 157 ਲੱਖ ਰੁਪਏ ਦੇ ਕੰਮ ਸ਼ੁਰੂ ਕਰਵਾਏ ਹਨ ਜਿਸ ਦਾ ਉਦਘਾਟਨ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੇਦੰਰ ਸਿੰਘ ਜੀ ਨੇ ਵਰਚੁਲੀ ਕੀਤਾ ਸੀ। ਧਾਲੀਵਾਲ ਨੇ ਕਿਹਾ 12 ਕਰੋੜ ਰੁਪਏ ਦੇ ਨਵੇਂ ਕੰਮ ਛੇਤੀ ਸ਼ੁਰੂ ਕਰਵਾਏ ਜਾ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਫਗਵਾੜਾ ਨਕੋਦਰ ਰੋਡ ਦੇ ਨਿਰਮਾਣ ਕੰਮ ਤੇ 15 ਕਰੋੜ 72 ਲੱਖ ਰੁਪਏ ਖ਼ਰਚਣ ਜਾ ਰਹੀ ਹੈ,ਜਿਸ ਦਾ ਕੰਮ ਛੇਤੀ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਯੋਜਨਾ ਤਹਿਤ ਫਗਵਾੜਾ ਦੇ ਪੰਜ ਪਿੰਡਾ ਵਿਚ ਆਧੁਨਿਕ ਸੁਵਿਧਾਵਾਂ ਵਾਲੇ ਸਟੇਡੀਅਮ ਬਣਾਏ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 20 ਸਾਲ ਤੋਂ ਵਿਕਾਸ ਲਈ ਤਰਸ ਰਹੀ ਫਗਵਾੜਾ ਦੀ ਮੰਡੀ ਵਿਚ ਕਾਂਗਰਸ ਨੇ ਸੀਵਰੇਜ ਪਵਾਇਆ,7 ਗੇਟ ਬਣਾਏ ਜਾ ਰਹੇ ਹਨ ਅਤੇ ਚਾਰਦੀਵਾਰੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ।
ਵਿਧਾਇਕ ਧਾਲੀਵਾਲ ਨੇ ਅਕਾਲੀ ਭਾਜਪਾ ਦੇ ਕਥਿਤ ਵਿਕਾਸ ਤੇ 500 ਕਰੋੜ ਰੁਪਏ ਖ਼ਰਚਣ ਦੇ ਦਾਅਵੇ ਤੇ ਸਵਾਲ ਚੁੱਕਦੇ ਕਿਹਾ ਕਿ ਅਗਰ ਇੱਕ ਸਾਲ ਦੇ ਵਿਕਾਸ ਪਰ ਸਿਰਫ਼ 55 ਕਰੋੜ ਰੁਪਏ ਖ਼ਰਚ ਹੋਣ ਅਤੇ ਪਿੰਡਾ ਵਿਚ 35 ਕਰੋੜ ਰੁਪਏ ਖ਼ਰਚਣ ਨਾਲ ਪਿੰਡਾ ਸ਼ਹਿਰ ਦੀ ਨੁਹਾਰ ਬਦਲੀ ਜਾ ਸਕਦੀ ਹੈ ਤਾਂ 500 ਕਰੋੜ ਰੁਪਏ ਕਿਥੇ ਖ਼ਰਚ ਹੋਏ? ਜੇ 500 ਕਰੋੜ ਰੁਪਏ ਖ਼ਰਚੇ ਕੀਤੇ ਜਾਂਦੇ ਤਾਂ ਸ਼ਹਿਰ ਨੂੰ ਸ਼ੀਸ਼ੇ ਦਾ ਬਣਾਇਆ ਜਾ ਸਕਦਾ ਸੀ। ਪਰ ਅਸਲੀਅਤ ਇਹ ਹੈ ਕਿ ਨਗਰ ਨਿਗਮ ਵਿਚ ਸ਼ਾਮਲ ਕੀਤੇ 16 ਪਿੰਡਾ ਦੀ ਹਾਲਤ ਬੇਹੱਦ ਤਰਸਯੋਗ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾ ਵਿਚ ਕਾਂਗਰਸ ਪੂਰੇ ਜ਼ੋਰ ਸ਼ੋਰ ਨਾਲ ਉੱਤਰੇਗੀ ਅਤੇ ਵਿਕਾਸ ਦੇ ਨਾਂ ਤੇ ਵੋਟਾਂ ਲੈ ਕੇ ਫਗਵਾੜਾ ਨਗਰ ਨਿਗਮ ਤੇ ਕਬਜ਼ਾ ਜਮਾਏਗੀ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ ਨੇ ਕਿਹਾ ਕੈਪਟਨ ਅਮਰੇਂਦਰ ਸਿੰਘ ਜੀ ਨੇ ਇੱਕ ਸਾਲ ਪਹਿਲਾ ਸ.ਧਾਲੀਵਾਲ ਨੂੰ ਜਿਸ ਵਿਸ਼ਵਾਸ ਨਾਲ ਜ਼ਿਮਨੀ ਚੋਣਾ ਵਿਚ ਭੇਜਿਆ ਸੀ,ਫਗਵਾੜਾ ਵਾਸੀਆਂ ਨੇ ਉਨ੍ਹਾਂ ਨੂੰ 26 ਹਜ਼ਾਰ 600 ਵੋਟਾਂ ਪਾਕੇ ਉਨ੍ਹਾਂ ਦਾ ਹੌਸਲਾ ਵਧਾਇਆ। ਜਿੰਨਾ ਵਿਸ਼ਵਾਸ ਪਹਿਲੀ ਵਾਰ ਚੋਣਾਂ ਵਿਚ ਉੱਤਰਨ ਤੇ ਫਗਵਾੜਾ ਵਾਸੀਆਂ ਨੇ ਉਨ੍ਹਾਂ ਤੇ ਪ੍ਰਕਟਾਇਆ, ਖ਼ੁਸ਼ੀ ਦੀ ਗਲ ਹੈ ਕਿ ਸ.ਧਾਲੀਵਾਲ ਸਾਹਿਬ ਨੇ ਵੀ ਇੱਕ ਸਾਲ ਵਿਚ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਲੋਕਾਂ ਦਾ ਪਿਆਰ ਹਾਸਲ ਕੀਤਾ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁਲਾਰਾਈ,ਵਿਨੋਦ ਵਰਮਾਨੀ,ਕੁਲਦੀਪ ਸਿੰਘ,ਜਗਜੀਵਨ ਖਲਵਾੜਾ,ਸਰਜੀਵਨ ਲਤਾ ਜਿਲਾ ਮਹਿਲਾ ਕਾਂਗਰਸ ਪ੍ਰਧਾਨ,ਸੁਮਨ ਸ਼ਰਮਾ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਰਘਬੋਤਰਾ,ਸਾਬਕਾ ਕੌਂਸਲਰ ਵਿਕੀ ਸੂਦ,ਜਤਿੰਦਰ ਵਰਮਾਨੀ,ਰਾਮ ਪਾਲ ਉੱਪਲ਼,ਮਨੀਸ਼ ਪ੍ਰਭਾਕਰ,ਪਦਮ ਦੇਵ ਸੁਧੀਰ,ਉਮ ਪਰਕਾਸ਼ ਬਿੱਟੂ,ਤ੍ਰਿਪਤਾ ਸ਼ਰਮਾ,ਅਮਰਜੀਤ ਸਿੰਘ,ਰਵਿੰਦਰ ਸੰਧੂ,ਦਰਸ਼ਨ ਧਰਮਸੋਤ,ਦਵਿੰਦਰ ਸਪਰਾ,ਬੰਟੀ ਵਾਲੀਆ,ਗੁਰਦੀਪ ਦੀਪਾ,ਸੀਤਾ ਦੇਵੀ,ਦਲਜੀਤ ਕੌਰ,ਰਾਣੀ, ਜਿਲਾ ਯੂਥ ਕਾਂਗਰਸ ਪ੍ਰਧਾਨ ਸੌਰਭ ਖੁੱਲਰ, ਫਗਵਾੜਾ ਯੂਥ ਕਾਂਗਰਸ ਪ੍ਰਧਾਨ ਕਰਮਬੀਰ ਕੰਮਾਂ,ਤੇਜਿੰਦਰ ਬਾਵਾ,ਅਸ਼ਵਨੀ ਸ਼ਰਮਾ,ਜਗਜੀਤ ਬਿੱਟੂ,ਸੌਰਭ ਜੋਸ਼ੀ,ਗੁਰਦਿਆਲ ਸਿੰਘ,ਆਸ਼ੂ ਮਾਰਕੰਡਾ ,ਅਰਜਨ ਸੁਧੀਰ, ਅਵਿਨਾਸ਼ ਗੁਪਤਾ,ਸਤੀਸ਼ ਸਲਹੋਤਰਾ,ਮਦਨ ਮੋਹਨ ਬਜਾਜ ਸਾਬਕਾ ਪ੍ਰਧਾਨ ਬਲਾਕ ਕਾਂਗਰਸ,ਰਿੰਕੂ ਵਾਲੀਆ,ਸੋਢੀ ਪਟਵਾਰੀ ਆਦਿ ਹਾਜ਼ਰ ਸਨ।
ਫ਼ੋਟੋ