ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਦੇ ਵੱਖ ਵੱਖ ਗੁਰਦਵਾਰਾ ਸਾਹਿਬ ਵਿੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦਾ ਭੋਗ ਪਾਇਆ ਗਿਆ, ਜਿਸ ‘ਚ ਸ ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਜੀ ਨੇ ਨਤਮਤਕ ਹੋ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਈ।ਇਸ ਮੌਕੇ ਮੱਕੜ ਵਲੋਂ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਸ ਮੱਕੜ ਨੂੰ ਸੈਂਟਰਲ ਟਾਊਨ, ਮਾਡਲ ਟਾਊਨ, ਨੌਵੀਂ ਪਾਤਸ਼ਾਹੀ ਗੁਰਦੁਆਰਾ, ਪ੍ਰਬੰਧਕ ਕਮੇਟੀਆਂ ਵਲੋਂ ਸਿਰਪਾਓ ਦੀ ਦਾਤ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ,ਪ੍ਰਧਾਨ ਨੌਵੀਂ ਪਾਤਸ਼ਾਹੀ ਜਗਜੀਤ ਸਿੰਘ ਗਾਬਾ, ਮੋਹਨ ਸਿੰਘ ਸਿੰਘ ਢੀਂਡਸਾ, ਪ੍ਰਧਾਨ ਸੈਂਟਰਲ ਟਾਊਨ, ਅਜੀਤ ਸਿੰਘ ਸੇਠੀ, ਪ੍ਰਧਾਨ ਮਾਡਲ ਟਾਊਨ, ਗੁਰਮੀਤ ਸਿੰਘ ਬਿੱਟੂ, ਟੋਨੀ ਜੀ ਆਦ ਵੀ ਹਾਜ਼ਿਰ ਸਨ।