ਨਕੋਦਰ (ਜਲੰਧਰ) 14 ਮਈ 2020
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ.ਐਸ.ਪੀ.ਜਲੰਧਰ (ਦਿਹਾਤੀ) ਸ੍ਰੀ ਨਵਜੋਤ ਸਿੰਘ ਮਾਹਲ ਵਲੋਂ ਨਕੋਦਰ ਸ਼ਹਿਰ ਵਿੱਚ 100 ਪ੍ਰਤੀਸ਼ਤ ਸੀ.ਸੀ.ਟੀ.ਵੀ.ਕੈਮਰਿਆਂ ਰਾਹੀਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਈ-ਸਰਵੇਲੈਂਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ।
ਅੱਜ ਨਕੋਦਰ ਸ਼ਹਿਰ ਦੇ ਪੁਲਿਸ ਸਟੇਸ਼ਨ ਵਿਖੇ ਸਕੀਮ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ.ਐਸ.ਪੀ.ਸ੍ਰੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ 30-ਹਾਈ ਐਂਡ ਪੈਨ ਟਿਲਟ ਜੂਮ (ਪੀ.ਟੀ.ਜ਼ੈਡ) ਕੈਮਰੇ ਨਕੋਦਰ ਸ਼ਹਿਰ ਦੇ ਮੁੱਖ ਤੇ ਨਾਜੁਕ ਥਾਵਾਂ ‘ਤੇ ਲਗਾਏ ਜਾਣਗੇ। ਉਨ•ਾਂ ਦੱਸਿਆ ਕਿ ਨਕੋਦਰ ਸ਼ਹਿਰ ਵਿੱਚ ਕੀਤੀ ਗਈ ਇਸ ਵਿਸ਼ੇਸ਼ ਪਹਿਲ ਦੀ ਸ਼ੁਰੂਆਤ ਏ.ਐਸ.ਪੀ. ਵਤਸਲਾ ਗੁਪਤਾ ਦੇ ਅਨੁਸਾਰ ਕੀਤੀ ਜਾ ਰਹੀ ਹੈ ਜੋ ਉਨ•ਾਂ ਦੇ ਦਫ਼ਤਰ ਵਿਖੇ ਬਣਾਏ ਗਏ ਕੰਟਰੋਲ ਰੂਮ ਵਿੱਚ ਲੋਕਾਂ ਦੀ ਹਰ ਗਤੀਵਿਧੀ ‘ਤੇ ਖੁਦ ਈ-ਆਈਜ਼ ਤਹਿਤ ਨਜ਼ਰ ਰੱਖਣਗੇ। ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਇਨ•ਾਂ ਕੈਮਰਿਆਂ ਦੀ ਸ਼ਹਿਰ ਵਿੱਚ ਹੋਰ ਰਹੀਆਂ ਹਰ ਤਰ•ਾਂ ਦੀਆਂ ਗਤੀਵਿਧੀਆਂ ਦੀ ਪਹਿਚਾਣ ਲਈ ਵਰਤੋਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਨੇ ਦੱਸਿਆ ਕਿ ਪੀ.ਟੀ.ਜੈਡ ਕੈਮਰੇ ਜੋ 360 ਡਿਗਰੀ ਘੁੰਮ ਕੇ ਵੀਡੀਓਗ੍ਰਾਫ਼ੀ ਕਰ ਸਕਦੇ ਹਨ ਸ਼ਹਿਰ ਦੀਆਂ ਨਾਜ਼ੁਕ ਥਾਵਾਂ ਅਤੇ ਭੀੜ ਵਾਲੀਆਂ ਥਾਵਾਂ ‘ਤੇ ਲਗਾਏ ਜਾਣਗੇ ਤਾਂ ਜੋ ਹਰ ਗਤੀਵਿਧੀ ਦੀ ਬਾਰੀਕੀ ਨਾਲ ਰਿਕਾਰਡਿੰਗ ਕੀਤੀ ਜਾ ਸਕੇ। ਉਨ•ਾਂ ਕਿਹਾ ਕਿ ਇਹ ਅਤਿ ਆਧੁਨਿਕ ਕੈਮਰੇ ਕਿਸੇ ਜਗ•ਾ ‘ਤੇ ਅੱਗ ਲੱਗਣ ਦੀ ਵੀ ਪਹਿਚਾਣ ਕਰਨ ਦੇ ਸਮਰੱਥ ਹਨ ਅਤੇ ਇਸ ਕਰਕੇ ਇਹ ਹੰਗਾਮੀ ਸਥਿਤੀ ਵਿੱਚ ਬਹੁਤ ਮਦਦਗਾਰ ਸਾਬਿਤ ਹੋਣਗੇ। ਉਨ•ਾਂ ਦੱਸਿਆ ਕਿ ਨਾਜ਼ੁਕ ਥਾਵਾਂ ‘ਤੇ ਲਗਾਉਣ ਦੇ ਨਾਲ ਇਨ•ਾ ਕੈਮਰਿਆਂ ਨੂੰ ਸ਼ਹਿਰ ਦੇ ਅੰਦਰ ਤੇ ਬਾਹਰ ਆਉਣ ਜਾਣ ਵਾਲੇ ਪੁਆਇੰਟਾਂ ‘ਤੇ ਵੀ ਲਗਾਇਆ ਜਾਵੇਗਾ ਤਾਂ ਜੋ ਸ਼ਹਿਰ ਵਿੱਚ ਆਉਂਦੇ ਅਤੇ ਜਾਂਦੇ ਹਰ ਵਾਹਨ ਦੀ ਰਿਕਾਰਡਿੰਗ ਹੋ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਵਲੋਂ ਡਿਊਟੀ ‘ਤੇ ਤਾਇਨਾਤ ਪੁਲਿਸ ਕਰਮੀਆਂ ਨੂੰ ਵਰਦੀਆਂ ਅਤੇ ਡਰਾਈ ਫਰੂਟ ਵੀ ਤਕਸੀਮ ਕੀਤੇ ਗਏ। ਉਨ•ਾਂ ਕਿਹਾ ਕਿ ਇਸ ਮੁਹਿੰਮ ਨਾਲ 1500 ਦੇ ਕਰੀਬ ਪੁਲਿਸ ਕਰਮੀਆਂ ਨੂੰ ਲਾਭ ਪਹੁੰਚੇਗਾ ਜੋ ਇਨਾਂ ਹਲਾਤਾਂ ਵਿੱਚ ਲਗਾਤਾਰ ਡਿਊਟੀ ਨਿਭਾ ਰਹੇ ਹਨ। ਦੋਵਾਂ ਅਧਿਕਾਰੀਆਂ ਵਲੋਂ ਪੁਲਿਸ ਕਰਮੀਆਂ ਦੀ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਪਿੱਠ ਵੀ ਥੱਪ ਥਪਾਈ ਗਈ।
ਇਸ ਮੌਕੇ ਉਪ ਮੰਡਲ ਮੈਜਿਸਟਰੇਟ ਅਮਿਤ ਕੁਮਾਰ , ਸਹਾਇਕ ਸੁਪਰਡੰਟ ਆਫ਼ ਪੁਲਸ ਵਤਸਲਾ ਗੁਪਤਾ, ਸੁਪਰਡੰਟ ਆਫ਼ ਪੁਲਿਸ ਆਰ.ਪੀ.ਐਸ.ਸੰਧੂ, ਡੀ.ਐਸ.ਪੀ. ਸਰਬਜੀਤ ਰਾਏ ਅਤੇ ਹੋਰ ਵੀ ਹਾਜ਼ਰ ਸਨ।