ਨਕੋਦਰ, 30 ਸਤੰਬਰ— ਕੇ.ਆਰ.ਐੱਮ. ਡੀ.ਏ.ਵੀ. ਕਾਲਜ, ਨਕੋਦਰ ਦੇ ਪਿ੍ਰੰਸੀਪਲ ਡਾ. ਅਨੂਪ
ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਨਾਉਣ ਲਈ ਭਾਰਤ ਸਰਕਾਰ ਦੇ
ਐੱਮ.ਐੱਚ.ਆਰ.ਡੀ. ਵੱਲੋਂ ਚਲਾਈ ਜਾ ਰਹੀ ਐੱਨ.ਐੱਸ.ਕਿਊ.ਐੱਫ਼. ਅਧੀਨ ਕੌਸ਼ਲ ਅਧਾਰਿਤ ਕੋਰਸ
ਪੂਰੇ ਨਕੋਦਰ ਵਿਚ ਕੇਵਲ ਡੀ.ਏ.ਵੀ. ਕਾਲਜ ਵਿਚ ਇਸ ਸੈਸ਼ਨ ਤੋਂ ਸ਼ੁਰੂ ਹੋਣਗੇ। ਕਾਲਜ ਨੂੰ ਪਹਿਲੀ
ਵਾਰ ਯੂ.ਜੀ.ਸੀ. ਸਪਾਂਸਰਡ ਚਾਰ ਬਹੁਮੁਖੀ ਕੌਸ਼ਲ ਵਿਕਾਸ ਕੋਰਸ (ਐਡਵਾਂਸ ਡਿਪਲੋਮਾ ਇੰਨ ਕਟਿੰਗ,
ਟੇਲਰਿੰਗ ਐਂਡ ਫੈਸ਼ਨ ਡਿਜ਼ਾਈਨਿੰਗ, ਐਡਵਾਂਸ ਡਿਪਲੋਮਾ ਇੰਨ ਟਰੇਨੀ ਸ਼ੈਫ ਐਂਡ ਮਲਟੀ ਕਿਊਸੀਨ
ਕੁੱਕ, ਡਿਪਲੋਮਾ ਇੰਨ ਬਿਊਟੀ ਥੈਰੇਪਿਸਟ ਐਂਡ ਵੈੱਲਨੈੱਸ ਐਕਸਪਰਟ, ਡਿਪਲੋਮਾ ਇੰਨ ਕਮਿਊਨੀਕੇਸ਼ਨ
ਸਕਿੱਲ) ਵਿਦਿਆਰਥੀਆਂ ਲਈ ਰੁਜ਼ਗਾਰ ਪ੍ਰਾਪਤ ਕਰਨ ਵਿਚ ਸਹਾਇਕ ਹੋਣਗੇ। ਅਜਿਹੇ ਕਿੱਤਾ-ਮੁਖੀ
ਕੋਰਸ ਸਮੇਂ ਦੀ ਮੰਗ ਹਨ ਅਤੇ ਵਿਦਿਆਰਥੀਆਂ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ਵੀ ਵੱਧ ਰੁਜ਼ਗਾਰ ਦੇ
ਮੌਕੇ ਮਿਲ ਸਕਣਗੇ। ਇੰਨ੍ਹਾਂ ਵਿਚ ਪ੍ਰੈਕਟੀਕਲ ਟ੍ਰੇਨਿੰਗ, ਉਦਯੋਗਿਕ ਸਿਖਲਾਈ ਅਤੇ ਉਦਯੋਗਿਕ
ਵਿਜ਼ਿਟ ’ਤੇ ਵੱਧ ਜ਼ੋਰ ਹੋਣ ਕਾਰਨ ਵਿਦਿਆਰਥੀ ਵੱਧ ਹੁਨਰਮੰਦ ਬਣਨਗੇ ਅਤੇ ਉਨ੍ਹਾਂ ਦੇ ਵਿਵਹਾਰਕ
ਗਿਆਨ ਵਿਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਕੋਰਸ ਵਿਦਿਆਰਥੀਆਂ ਨੂੰ ਉੱਦਮਤਾ ਲਈ ਤਿਆਰ
ਕਰਨਗੇ। ਇੰਨ੍ਹਾਂ ਵਿਚ ਫ਼ੀਸ ਵੀ ਬਹੁਤ ਘੱਟ ਹੈ, ਪਰ ਭਵਿੱਖ ਵਿਚ ਇੰਨ੍ਹਾਂ ਕੋਰਸਾਂ ਵਿਚਲੇ
ਵਿਦਿਆਰਥੀਆਂ ਦੀ ਮੰਗ ਵਧੇਗੀ। 6 ਮਹੀਨੇ ਦਾ ਸਰਟੀਫਿਕੇਟ ਕੋਰਸ, ਇੱਕ ਸਾਲ ਦਾ ਡਿਪਲੋਮਾ ਅਤੇ
ਦੋ ਸਾਲ ਦਾ ਐਡਵਾਂਸ ਡਿਪਲੋਮਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕੋਰਸਾਂ ਦੀਆਂ
ਕਲਾਸਾਂ ਸਰਕਾਰੀ ਆਦੇਸ਼ਾਂ ਅਨੁਸਾਰ ਇਸ ਸੈਸ਼ਨ ਤੋਂ ਸ਼ੁਰੂ ਹੋਣਗੀਆਂ ਅਤੇ ਸੀਟਾਂ ਸੀਮਤ ਹੋਣ ਕਾਰਨ
‘ਪਹਿਲਾਂ ਪਹੁੰਚੋ ਅਤੇ ਪਹਿਲਾਂ ਪਾਓ’ ਦੇ ਅਧਾਰ ’ਤੇ ਦਾਖਲਾ ਕੀਤਾ ਜਾਵੇਗਾ। ਬਾਰ੍ਹਵÄ ਪਾਸ
ਵਿਦਿਆਰਥੀ ਇੰਨ੍ਹਾਂ ਕੋਰਸਾਂ ਵਿਚ ਦਾਖ਼ਲਾ ਲੈ ਸਕਣਗੇ। ਕਾਲਜ ਦੇ ਇਤਿਹਾਸ ਵਿਚ ਇੰਨ੍ਹਾਂ ਯੂ.ਜੀ.ਸੀ.
ਸਪਾਂਸਰਡ ਕੋਰਸਾਂ ਦੀ ਸ਼ੁਰੂਆਤ ਨਕੋਦਰ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਵਿਦਿਆਰਥੀਆਂ ਲਈ
ਇੱਕ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਨੇ ਇਸ ਪ੍ਰਾਪਤੀ ’ਤੇ ਸਮੂਹ ਸਟਾਫ਼ ਨੂੰ ਵਧਾਈ ਵੀ ਦਿੱਤੀ।