ਜਲੰਧਰ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਮਿਤੀ 04-11-2019 ਨੂੰ ਜਲੰਧਰ ਸ਼ਹਿਰ ਵਿੱਚੋ ਅੰਤਰ ਰਾਸ਼ਟਰੀ ਨਗਰ ਕੀਰਤਨ ਕਦੇਯਾ ਜਾ ਰਿਹਾ ਹੈ। ਲੋਕ ਦੀਆ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਨ ਅਤੇ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਨਗਰ ਕੀਰਤਨ ਦੇ ਰੂਟ ਤੇ ਮੀਟ, ਆਂਡਾ, ਤਮਾਕੂ ਅਤੇ ਸ਼ਰਾਬ ਦੀਆ ਦੁਕਾਨਾਂ ਬੰਦ ਕਰਨੀਆਂ ਜਰੂਰੀ ਹੈ। ਇਸ ਲਈ ਵਰਿੰਦਰ ਕੁਮਾਰ ਸ਼ਰਮਾ IAS, ਜਿਲਾ ਮੈਜਿਸਟਰੇਟ, ਜਲੰਧਰ ਫੌਜਦਾਰੀ ਜਾਬਤਾ ਸ਼ੰਘਟਾ 1973 ਦੀ ਧਾਰਾ 144 ਅਤੇ ਪੰਜਾਬ EXCISE ਐਕਟ 1914 ਦੀ ਧਾਰਾ 54 ਪੰਜਾਬ ਲਿਕੁਰ ਲਾਇਸੈਂਸ 1956 ਦੇ ਨਿਯਮ 9 ਨਾਲ ਪੜ੍ਹੀਆਂ ਜਾਵੇ ਦੇ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 04-11-2019 ਨੂੰ ਕੇਵਲ ਨਗਰ ਕਿਰਤਨ ਦੇ ਰੂਟ ਉੱਤੇ ਮੀਟ, ਆਂਡਾ, ਸ਼ਰਾਬ ਅਤੇ ਤੰਬਾਕੂ ਦੀ ਵਿਕਰੀ ਤੇ ਪਾਬੰਦੀ ਲਗਾਉਂਦਾ ਹਾਂ।