ਫਗਵਾੜਾ 5 ਜੂਨ (ਸ਼ਿਵ ਕੋੜਾ) : ਕਮਿਸ਼ਨਰ ਨਗਰ ਨਿਗਮ ਡਾ. ਨਯਨ ਜੱਸਲ ਨੇ ਦੱਸਿਆ ਕਿ ਫਗਵਾੜਾ ਸ਼ਹਿਰ ਵਿਚ ਸਾਫ ਸਫਾਈ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਸਵੱਛ ਭਾਰਤ ਮਿਸ਼ਨ ਤਹਿਤ ਫਗਵਾੜਾ ਦੀ ਹਦੂਦ ਅੰਦਰ ਪੈਂਦੇ ਵਪਾਰਿਕ ਅਦਾਰਿਆਂ ਅਤੇ ਰਿਹਾਇਸ਼ੀ ਇਲਾਕਿਆਂ ਤੋਂ ਕੂੜਾ-ਕਰਕਟ ਦੀ ਲਿਫਟਿੰਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ 38.65 ਲੱਖ ਰੁਪਏ ਦੀ ਲਾਗਤ ਨਾਲ 5 ਹੋਰ ਵਾਹਨ ਖਰੀਦੇ ਗਏ ਹਨ। ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਇਹ ਗੱਡੀਆਂ ਫਗਵਾੜਾ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ ਤੋਂ ਕੂੜਾ ਇਕੱਤਰ ਕਰਨ ਦੇ ਵਿਚ ਸਹਾਈ ਸਿੱਧ ਹੋਣਗੇ ਅਤੇ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਣ ਪ੍ਰਦਾਨ ਕਰਨ ਵਿਚ ਮਦਦਗਾਰ ਸਾਬਿਤ ਹੋਣਗੇ। ਜ਼ਿਕਰਯੋਗ ਹੈ ਕਿ ਨਗਰ ਨਿਗਮ ਫਗਵਾੜਾ ਵਲੋਂ ਪਿਛਲੇ ਸਾਲ ਨਗਰ ਨਿਗਮ ਫਗਵਾੜਾ ਦੇ ਦਫਤਰੀ ਸਟਾਫ ਦੇ ਲਈ ਨਵੀਂ ਬੁਲੈਰੋ ਗੱਡੀ ਦੀ ਖਰੀਦ ਵੀ ਕੀਤੀ ਗਈ ਸੀ,ਜਿਸਦੇ ਨਾਲ ਸਟਾਫ ਨੂੰ ਸਰਕਾਰੀ ਕੰਮਾਂ ਦੇ ਲਈ ਆਉਣ ਜਾਣ ਵੀ ਕਾਫੀ ਮਦਦ ਮਿਲੀ ਹੈ।