ਜਲੰਧਰ :ਪੰਜਾਬੀ ਨਾਟਕ ਦੇ ਥੰਮ ਪ੍ਰੋਫ. ਆਈ.ਸੀ ਨੰਦਾ ਦੇ ਰੰਗਮੰਚ ਵਿਰਸੇ ਨੂੰ
ਮਜ਼ਬੂਤ ਰੱਖਣ ਦੇ ਯਤਨਾਂ ਅਤੇ ਪ੍ਰਸਿੱਧ ਭਾਸ਼ਾ ਸਕੌਲਰ ਰੰਗਮੰਚ ਇਤਿਹਾਸਕਾਰ ਡਾ. ਸਤੀਸ਼ ਕੁਮਾਰ
ਵਰਮਾ ਵੱਲੋਂ ਮਿਲੀ ਪ੍ਰੇਰਨਾ ਸਦਕਾ ਨੈਸ਼ਨਲ ਥੀਏਟਰ ਆਰਟਸ ਸੁਸਾਈਟੀ (ਨਟਾਸ) ਪਟਿਆਲਾ ਨੇ ਦੇਸ਼
ਵਿਸੇਸ਼ਾਂ ਵਿੱਚ ਰਹਿੰਦੇ ਪੰਜਾਬੀ ਪ੍ਰੇਮੀਆਂ, ਸਰਕਾਰੀ-ਗੇਰ ਸਰਕਾਰੀ ਸੰਸਥਾਵਾਂ, ਯੁਨੀਵਰਸਿਟੀਆਂ, ਉਤਰ
ਖੇਤਰ ਸਭਿਆਚਾਰਕ ਕੇਂਦਰ, ਭਾਸ਼ਾ ਅਤੇ ਸਭਿਆਚਾਰਕ ਮਾਮਲੇ ਵਿਭਾਗਾਂ ਆਦਿ ਨੂੰ ਜ਼ੋਰਦਾਰ ਸ਼ਬਦਾਂ
ਵਿੱਚ ਅਪੀਲ ਕੀਤੀ ਹੈ ਕਿ ਉਹ ਪ੍ਰੋਫ. ਆਈ.ਸੀ ਨੰਦਾ ਦਾ 30 ਸਤੰਬਰ ਨੂੰ 128ਵਾਂ ਜਨਮ ਦਿਨ ਬਤੌਰ
“ਪੰਜਾਬੀ ਰੰਗਮੰਚ ਦਿਵਸ” ਮਨਾਉਣ। ਅਕਾਸ਼ਵਾਣੀ ਕੇਂਦਰ ਜਲੰਧਰ ਵਿਕੇ ਵੱਖ-ਵੱਖ ਸਥਾਨਾਂ ਤੋਂ
ਪਹੁੰਚੇ ਥੀਏਟਰ ਅਤੇ ਰੇਡੀੳ ਡਰਾਮਾ ਕਲਾਕਾਰਾਂ ਨੂੰ ਸੰਬੋਦਨ ਕਰਦਿਆਂ ਪ੍ਰਸਿੱਧ ਰਮਗਕਰਮੀ-ਰਡੀੳ
ਡਰਾਮਾ ਕਲਾਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਰੰਗਕਰਮੀ- ਰੇਡੀੳ ਡਰਾਮਾ ਕਲਾਕਾਰ ਸ਼੍ਰੀ ਪ੍ਰਾਣ
ਸੱਭਰਵਾਲ, ਜੋ ਪਿਛਲੇ 67 ਸਾਲਾਂ ਤੋਂ ਲਗਾਤਾਰ ਅਕਾਸ਼ਵਾਣੀ ਜਲੰਧਰ ਨਾਲ ਬਤੌਰ ਰੇਡੀੳ ਡਰਾਮਾ ਕਲਾਕਾਰ
ਜੁੜੇ ਆ ਰਹੇ ਹਨ, ਨੇ ਦੱਸਿਆ ਕਿ ਪ੍ਰੋਫ ਆਈ.ਸੀ ਨੰਦਾ ਨੇ ਆਪਣੇ ਗੁਰੂ ਪੰਜਾਬੀ ਰੰਗਮੰਚ ਦੀ
ਜਨਨੀ ਮੈਡਮ ਨੌਰਾਹ ਨਿਚਰਡਜ਼ ਨਾਲ 6 ਅਪ੍ਰੈਲ 1914 ਨੂੰ ਦਿਆਲ ਸਿੰਘ ਕਾਲਜ ਲਾਹੌਰ ਵਿਖੇ ਆਧੁਨਿਕ
ਪੰਜਾਬੀ ਰਮਗਮੰਚ ਦੀ ਨੀਅ ਰੱਖੀ ਸੀ। ਉਹਨਾਂ ਨੇ ਕਿਹਾ ਕਿ ਨੰਦਾ ਜੀ ਦੇ 30 ਸਤੰਬਰ ਨੂੰ ਜਨਮ ਦਿਨ ਤੇ
ਪੰਜਾਬੀ ਨਾਟਕਾਂ, ਸੈਮੀਨਾਰ ਆਦਿ ਦਾ ਆਯੋਜਨ ਨੰਦਾ ਜੀ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਅਵਸਰ ਤੇ
ਨਟਾਸ ਦੇ ਨਿਰਦੇਸ਼ਕ ਸ਼੍ਰੀ ਪ੍ਰਾਣ ਸੱਬਰਵਾਲ ਅਤੇ ਸੀਨ. ਮੀਤ ਪ੍ਰਧਾਨ ਸ਼੍ਰੀ. ਰਾਜਿੰਦਰ ਵਰਮਾ, ਪ੍ਰਸਿੱਧ
ਥੀਏਟਰ, ਰੇਡੀੳ, ਟੀਵੀ ਡਰਾਮਾ ਆਰਟਿਸਟ ਨੇ ਇਕੱਤਰ ਕਲਾਕਾਰਾਂ ਦੀ ਮੌਜੂਦਗੀ ਵਿੱਚ ਦੋ ਦਿਗੱਜ ਡਰਾਮਾ
ਹਸਤੀਆਂ ਸ਼੍ਰੀ ਵਿਨੋਦ ਧੀਰ ਰੇਡੀੳ ਡਰਾਮਾ ਐਕਸਪ੍ਰਟ, ਸੇਵਾ ਮੁਕਤ ਅਕਾਸ਼ਵਾਣੀ ਸਟੇਸ਼ਨ ਡਾਇਰੈਕਟਰ ਅਤੇ
ਮਹਾਨ ਕਲਾ ਸਰਪ੍ਰਸਤ ਸ੍ਰ. ਪਰਮਜੀਤ ਸਿੰਘ ਪ੍ਰੋਗਰਾਮ ਐਗਜ਼ੈਕਟਿਵ ਅਕਾਸ਼ਵਾਣੀ ਜਲੰਧਰ ਨੂੰ ਨਟਾਸ
ਵੱਲੋਂ ਤਾੜੀਆਂ ਦੀ ਗੂੰਜ ਵਿੱਚ ਸਨਮਾਨਿਤ ਕੀਤਾ ਗਿਆ। ਸ਼੍ਰੀ ਸੱਭਰਵਾਲ ਨੇ ਦੱਸਿਆ ਕਿ ਉਹਨਾਂ ਨੂੰ
ਇਹ ਗੌਰਵਮਈ ਸਨਮਾਨ ਉਹਨਾਂ ਵੱਲੋਂ ਪੰਜਾਬੀ ਭਾਸ਼ਾ, ਰਮਗਮੰਚ ਅਤੇ ਰੇਡੀੳ ਡਰਾਮਾ ਵੱਲ ਕੀਤੀਆਂ
ਨਿਰੰਤਰ ਬੜਮੁਲੀਆਂ ਸੇਵਾਵਾਂ, ਵਿਸ਼ੇਸ਼ ਤੌਰ ਤੇ ਰੰਗਮੰਚ-ਰੇਡੀੳ ਡਰਾਮਾ ਦੀ ਸਾਂਝ ਨੂੰ ਮਜ਼ਬੂਤ ਕਰਨ
ਅਤੇ ਅਕਾਸ਼ਵਾਣੀ ਜਲੰਧਰ ਦਾ ਨਾਮ ਭਾਰਤ ਵਿੱਚ ਸਿਖਰਾਂ ਤੇ ਪਹੁੰਚਾੳਣ ਲਈ ਦਿੱਤਾ ਗਿਆ ਹੈ। ਪੰਜਾਬ
ਦੇ ਵੱਖ-ਵੱਖ ਸਥਾਨਾਂ ਤੋਂ ਇਕੱਤਰ ਹੋਏ ਕਲਾਕਾਰਾਂ ਜਿਵੇਂ ਸਰਿਤਾ ਤਿਵਾੜੀ, ਸੁਰਿੰਦਰ ਬਾਠ, ਮਨਦੀਪ
ਕੋਰ, ਨੀਲਮ ਸ਼ਰਮਾ, ਰਾਜਕੁਮਾਰ ਪੂਰੀ, ਬ੍ਰਿਜ ਰਸੀਆ, ਗੁਰਕੀਰਤ ਕੌਰ, ਜਸਪ੍ਰਤਿ ਕੌਰ, ਬੀ.ਬੀ ਅਰੋੜਾ, ਪੂਨਮ
ਕਾਲਰਾ ਆਦਿ ਨੇ ਵਿਚਾਰ ਵਿਟਾਂਦਰੇ ਅਤੇ ਸਨਮਾਨ ਸਮਾਰੋਹ ਵਿਚ ਭਾਗ ਲਿਆ। ਸਨਮਾਨਤ ਡਰਾਮਾ
ਸ਼ਖਸ਼ੀਅਤਾਂ ਨੇ ਮਿਲੇ ਆਦਰ ਸਤਿਕਾਰ ਦਾ ਧੰਨਵਾਦ ਕਰਦਿਆਂ ਕਲਾ ਦੀ ਉਨਤੀ ਵੱਲ ਆਪਣੀ ਵਚਨਵੱਧਤਾ
ਦੌਹਰਾਈ।