ਫਗਵਾੜਾ 20 ਜੁਲਾਈ (ਸ਼ਿਵ ਕੋੜਾ) :ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਦਾ ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਣ ਸਮੇਂ ਫਗਵਾੜਾ ਦੇ ਮੇਹਟਾਂ ਬਾਈਪਾਸ ‘ਤੇ ਕਾਂਗਰਸੀ ਵਰਕਰਾਂ ਵਲੋਂ ਸਾਬਕਾ ਕੈਬਿਨੇਟ ਮੰਤਰੀ ਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਸਵੇਰ ਤੋਂ ਹੋ ਰਹੀ ਭਾਰੀ ਬਰਸਾਤ ਦੇ ਬਾਵਜੂਦ ਪਾਰਟੀ ਵਰਕਰਾਂ ਦਾ ਉਤਸ਼ਾਹ ਦੇਖਣ ਯੋਗ ਸੀ। ਨਵਜੋਤ ਸਿੱਧੂ ਦਾ ਕਾਫਿਲਾ ਫਗਵਾੜਾ ਪੁੱਜਦੇ ਹੀ ਮੇਹਟਾਂ ਬਾਈਪਾਸ ਤੇ ਮੌਜੂਦ ਹਜਾਰਾਂ ਮਾਨ ਤੇ ਸਿੱਧੂ ਸਮਰਥਕਾਂ ਨੇ ਨਵਜੋਤ ਸਿੱਧੂ ਜਿੰਦਾਬਾਦ ਦੇ ਅਕਾਸ਼ ਗੁੰਜਾਊ ਨਾਅਰੇ ਲਗਾਏ। ਢੋਲ ਦੀ ਥਾਪ ਤੇ ਭੰਗੜੇ ਪਾਏ ਤੇ ਫੁੱਲਾਂ ਦੀ ਬਰਖਾ ਨਾਲ ਆਪਣੇ ਮਹਿਬੂਬ ਆਗੂ ਦਾ ਸਵਾਗਤ ਕੀਤਾ। ਵਰਕਰਾਂ ਦੇ ਉਤਸ਼ਾਹ ਤੋਂ ਪ੍ਰਸੰਨ ਨਵਜੋਤ ਸਿੰਘ ਸਿੱਧੂ ਨੇ ਵੀ ਗੱਡੀ ਤੋਂ ਉਤਰਦੇ ਹੀ ਸਾਬਕਾ ਮੰਤਰੀ ਮਾਨ ਨੂੰ ਗਲਵਕੜੀ ਪਾਈ ਤੇ ਉਹਨਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਸਰਾਹਿਆ। ਨਾਲ ਹੀ ਜੋਗਿੰਦਰ ਸਿੰਘ ਮਾਨ ਦੇ ਮਾਮਾ ਤੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸ੍ਰ. ਬੂਟਾ ਸਿੰਘ ਵਲੋਂ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਕੀਤੇ ਕੰਮਾਂ ਨੂੰ ਯਾਦ ਕੀਤਾ। ਸਿੱਧੂ ਨੇ ਕਿਹਾ ਕਿ ਜੋਗਿੰਦਰ ਸਿੰਘ ਮਾਨ ਟਕਸਾਲੀ ਆਗੂ ਤੇ ਗਰੀਬਾਂ, ਮਜਲੂਮਾਂ ਅਤੇ ਦਲਿਤਾਂ ਦੇ ਮਸੀਹਾ ਹਨ। ਉਹਨਾਂ ਫਗਵਾੜਾ ਦੇ ਟਕਸਾਲੀ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਹਿਤਾਂ ਤੇ ਪਹਿਰਾਂ ਦੇਣ ਦੀ ਗੱਲ ਵੀ ਕਹੀ। ਨਵਜੋਤ ਸਿੱਧੂ ਦੇ ਕਾਫਿਲੇ ਦੀ ਰਵਾਨਗੀ ਤੋਂ ਬਾਅਦ ਜੋਗਿੰਦਰ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਸਿੱਧੂ ਨੂੰ ਪ੍ਰਧਾਨ ਥਾਪਿਆ ਜਾਣ ਨਾਲ ਵਰਕਰਾਂ ਵਿਚ ਨਵੇਂ ਜੋਸ਼ ਦਾ ਸੰਚਾਰ ਹੋਇਆ ਹੈ। ਵਰਕਰਾਂ ਦੇ ਉਤਸ਼ਾਹ ਨੇ ਸਾਬਿਤ ਕਰ ਦਿੱਤਾ ਹੈ ਕਿ 2022 ਦੀਆਂ ਵਿਧਾਨਸਭਾ ਚੋਣਾਂ ਉਪਰੰਤ ਪੰਜਾਬ ‘ਚ ਦੁਬਾਰਾ ਕਾਂਗਰਸ ਪਾਰਟੀ ਦੀ ਹੀ ਸਰਕਾਰ ਬਣੇਗੀ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਹਰ ਦਿਲ ਅਜੀਜ਼ ਆਗੂ ਹਨ ਤੇ ਸਮਾਜ ਦਾ ਹਰ ਵਰਗ ਉਹਨਾਂ ਦਾ ਸਤਿਕਾਰ ਕਰਦਾ ਹੈ। ਇਸ ਮੌਕੇ ਜਿਲ੍ਹਾ ਕਪੂਰਥਲਾ ਕੋਆਰਡੀਨੇਟਰ ਤੇ ਬਲਾਕ ਫਗਵਾੜਾ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਵੀ ਨਵਜੋਤ ਸਿੱਧੂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਪਾਰਟੀ ਦਾ ਹੀਰੋ ਦੱਸਿਆ। ਦਲਜੀਤ ਰਾਜੂ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਪੰਜਾਬ ਪ੍ਰਧਾਨ ਬਣਨ ਨਾਲ ਹਰ ਪਾਰਟੀ ਵਰਕਰ ਦਾ ਉਤਸ਼ਾਹ ਵਧਿਆ ਹੈ। ਸਿੱਧੂ ਦਾ ਸਵਾਗਤ ਕਰਨ ਵਾਲਿਆਂ ‘ਚ ਸੀਨੀਅਰ ਆਗੂ ਹਰਜੀਤ ਸਿੰਘ ਪਰਮਾਰ, ਸਤਬੀਰ ਸਿੰਘ ਸਾਬੀ ਵਾਲੀਆ, ਅਵਤਾਰ ਸਿੰਘ ਸਰਪੰਚ ਪੰਡਵਾ, ਨਵਜਿੰਦਰ ਸਿੰਘ ਬਾਹੀਆ, ਕਾਕਾ ਨਾਰੰਗ, ਕੁਲਵੰਤ ਪੱਬੀ, ਰਾਮ ਕੁਮਾਰ ਚੱਢਾ, ਵਰੁਣ ਬੰਗੜ, ਹਰੀਸ਼ ਟੀਨੂੰ, ਨਵੀਨ, ਬਲਵਿੰਦਰ ਰਾਮ ਮੀਰਾਂਪੁਰ, ਹਰਬੰਸ ਖਲਿਆਣ, ਪਰਮਜੀਤ ਸਿੰਘ ਖੰਗੂੜਾ, ਸਰਵਣ ਸਿੰਘ ਸਰਪੰਚ ਚਹੇੜੂ, ਸਤਨਾਮ ਸਿੰਘ ਸ਼ਾਮਾ ਬਲਾਕ ਸੰਮਤੀ ਮੈਂਬਰ, ਦੀਪ ਸਿੰਘ ਹਰਦਾਸਪੁਰ ਬਲਾਕ ਸੰਮਤੀ ਮੈਂਬਰ, ਸੁਰਿੰਦਰ ਕੁਮਾਰ ਸਰਪੰਚ ਸਪਰੋੜ, ਸੁਰਿੰਦਰਪਾਲ ਸਰਪੰਚ ਮੇਹਟਾਂ, ਹਰਜਿੰਦਰ ਸਿੰਘ ਨਾਰੰਗਪੁਰ, ਸਤਪਾਲ ਮੱਟੂ, ਤੁਲਸੀ ਰਾਮ ਖੋਸਲਾ, ਹਰਜਿੰਦਰ ਸਿੰਘ ਸਰਪੰਚ ਪਾਂਛਟ, ਰਾਮਪਾਲ ਸਾਹਨੀ ਸਰਪੰਚ, ਬੂਟਾ ਸਿੰਘ ਰਿਹਾਣਾ ਜੱਟਾਂ, ਗੁਰਦੇਵ ਸਿੰਘ, ਹੁਕਮ ਸਿੰਘ, ਤਰਸੇਮ ਲਾਲ, ਗੁਰਪ੍ਰੀਤ ਕੌਰ ਜੰਡੂ, ਪ੍ਰੀਤਮ ਸਿੰਘ ਨਰੂੜ, ਸੰਤੋਖ ਨਰੂੜ, ਹੁਕਮ ਸਿੰਘ ਮੇਹਟ, ਲਖਵੀਰ ਸਿੰਘ ਬੱਬੂ, ਨਰਿੰਦਰ ਸਿੰਘ ਪੰਚ ਪਾਂਛਟ, ਰਾਕੇਸ਼ ਘਈ, ਅਰੁਣ ਘਈ, ਕੈਪਟਨ ਹਰਮਿੰਦਰ ਸਿੰਘ, ਕਾਲਾ ਸੁੰਨੜਾ, ਸਾਬੀ ਗਿਰਨ, ਕੇ.ਕੇ. ਸ਼ਰਮਾ, ਸ਼ੀਤਲ ਸਿੰਘ, ਸੰਦੀਪ ਗੋਲੂ, ਗੋਪੀ ਬੇਦੀ, ਇਕਬਾਲ ਸਿੰਘ ਪਾਲਾ, ਨਿੱਕਾ ਸਾਹਨੀ, ਮਨਜੀਤ ਸਿੰਘ ਤੇ ਵਿਨੋਦ ਕੁਮਾਰ ਸਮੇਤ ਵੱਡੀ ਗਿਣਤੀ ‘ਚ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।