ਫਗਵਾੜਾ 24 ਅਕਤੂਬਰ (ਸ਼ਿਵ ਕੋੜਾ) ਕੱਤਕ ਮਹੀਨੇ ਦੇ ਨਵਰਾਤਰਿਆਂ ਦੇ ਆਖਰੀ ਦਿਨ ਅੱਜ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਹਰ ਸਾਲ ਦੀ ਤਰਾ ਪੁਰਾਣਾ ਸ਼ਹਿਰ ਹਦੀਆਬਾਦ ਦੇ ਪ੍ਰਾਚੀਨ ਮਾਤਾ ਮਨਸਾ ਦੇਵੀ ਮੰਦਰ ਵਿਖੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਉਹਨਾਂ ਸਮੂਹ ਸ਼ਰਧਾਲੂਆਂ ਨੂੰ ਨਵਰਾਤਰੇ ਪੂਜਨ ਅਤੇ ਦੁਸ਼ਹਿਰੇ ਦੀ ਵਧਾਈ ਦਿੱਤੀ। ਮਾਨ ਨੇ ਕਿਹਾ ਕਿ ਸਾਡੇ ਤਿਓਹਾਰ ਸਾਡੇ ਸੱਭਿਆਚਾਰ ਦਾ ਅਤੁਟ ਅੰਗ ਹਨ ਇਸ ਲਈ ਸਾਰਿਆਂ ਨੂੰ ਰਲਮਿਲ ਕੇ ਤਿਓਹਾਰਾਂ ਦੀ ਖੁਸ਼ੀ ਸਾਂਝੀ ਕਰਨੀ ਚਾਹੀਦੀ ਹੈ ਅਤੇ ਇਸ ਨਾਲ ਭਾਈਚਾਰਕ ਸਾਂਝ ਹੋਰ ਮਜਬੂਤ ਹੁੰਦੀ ਹੈ। ਇਸ ਮੌਕੇ ਉਹਨਾਂ ਦੇ ਨਾਲ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਕ੍ਰਿਸ਼ਨ ਕੁਮਾਰ ਹੀਰੋ, ਕੇ.ਕੇ. ਸ਼ਰਮਾ, ਸੁਭਾਸ਼ ਕਵਾਤਰਾ, ਵਰੁਣ ਬੰਗੜ, ਰਾਜੂ ਪੰਚ, ਹਰੀਸ਼ ਟੀਨੂੰ, ਮਨਜੀਤ ਸਿੰਘ ਸਮੇਤ ਹੋਰ ਪਤਵੰਤਿਆਂ ਨੇ ਵੀ ਮਹਾਮਾਈ ਤੋਂ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਦੇ ਪ੍ਰਬੰਧਕਾਂ ਵਲੋਂ ਸ੍ਰ. ਮਾਨ ਅਤੇ ਹੋਰਨਾਂ ਨੂੰ ਮਾਤਾ ਰਾਣੀ ਦੀ ਚੁਨਰੀ ਭੇਂਟ ਕਰਕੇ ਸਨਮਾਨਤ ਕੀਤਾ ਗਿਆ।