ਫਗਵਾੜਾ 29 ਅਕਤੂਬਰ (ਸ਼ਿਵ ਕੋੜਾ) ਲੋਕਾਂ ਦੀਆਂ ਸਮੱਸਿਆਵਾਂ ਨੂੰ ਹਮੇਸ਼ਾ ਸੰਜੀਦਗੀ ਨਾਲ ਨਿਪਟਾਏ ਜਾਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ,ਬਲਵਿੰਦਰ ਸਿੰਘ ਧਾਲੀਵਾਲ। ਇਹ ਵਿਚਾਰ ਵਾਰਡ ਨੰਬਰ 15 ਦੇ ਤੰਬਾਕੂ ਮੁਹੱਲਾ ਵਾਸੀਆਂ ਨੇ ਮੁਹੱਲਾ ਵਿਚ ਨਵਾਂ ਬਿਜਲੀ ਦਾ ਟਰਾਂਸਫ਼ਾਰਮਰ ਲੱਗਣ ਤੇ ਪਰਗਟ ਕੀਤੇ। ਉਨ੍ਹਾਂ ਦੱਸਿਆ ਕਿ ਤਿੰਨ ਚਾਰ ਮਹੀਨੇ ਪਹਿਲਾਂ ਮੁਹੱਲੇ ਦਾ ਬਿਜਲੀ ਟਰਾਂਸਫ਼ਾਰਮਰ ਸੜ ਗਿਆ ਸੀ ਤਾਂ ਸਾਰੀ ਗੱਲਬਾਤ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਨੂੰ ਦੱਸੀ। ਜਿੰਨਾ ਨੇ ਫ਼ੌਰੀ ਤੌਰ ਤੇ ਮਾਮਲਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਧਿਆਨ ਵਿਚ ਲਿਆਂਦਾ। ਧਾਲੀਵਾਲ ਨੇ ਅਸਥਾਈ ਪ੍ਰਬੰਧਾ ਤਹਿਤ ਇੱਕ ਟੈਂਪਰੇਰੀ ਟਰਾਂਸਫ਼ਾਰਮਰ ਰਖਵਾ ਕੇ ਮੁਹੱਲਾ ਦੀ ਬਿਜਲੀ ਸਪਲਾਈ ਚਾਲੂ ਕਰਵਾ ਦਿੱਤੀ ਅਤੇ ਬਿਜਲੀ ਬੋਰਡ ਨੂੰ ਨਵਾਂ ਟਰਾਂਸਫ਼ਾਰਮਰ ਦੇ ਪ੍ਰਬੰਧ ਲਈ ਕਿਹਾ। ਕਲ ਮੁਹੱਲਾ ਵਿਚ ਗੁਰਜੀਤ ਪਾਲ ਵਾਲੀਆਂ ਦੀ ਹਾਜ਼ਰੀ ਵਿਚ ਨਵਾਂ ਟਰਾਂਸਫ਼ਾਰਮਰ ਲੱਗਾ ਦਿੱਤਾ ਗਿਆ। ਜਿਸ ਤੇ ਮੁਹੱਲਾ ਵਾਸੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪਾਵਰ ਕਾਮ ਦੇ ਐਸਡੀਉ ਰਾਜ ਕੁਮਾਰ,ਜੇਈ ਅਮਨਦੀਪ ਸਿੰਘ ਵਿਰਦੀ,ਗੁਰਦੀਪ ਸਿੰਘ ਤੇ ਸਮੇਤ ਸਟਾਫ਼ ਆਕੇ ਸਪਲਾਈ ਚਾਲੂ ਕਰਵਾਈ। ਮੁਹੱਲਾ ਵਾਸੀਆਂ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ,ਗੁਰਜੀਤ ਪਾਲ ਵਾਲੀਆ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਖ਼ੁਸ਼ੀ ‘ਚ ਲੱਡੂ ਵੰਡੇ। ਇਸ ਮੌਕੇ ਰਮਨ ਕੁਮਾਰ,ਰਾਜੀਵ ਸ਼ਰਮਾ ਘੁੱਗਾ,ਮਲਕੀਅਤ ਬਸਰਾ ਗੋਲਡੀ,ਹੈਪੀ ਹੈਲਨ,ਅਭੀ ਸੋਨੀ,ਦੁਰਗਾ ਦਾਸ,ਰਾਜੇਸ਼ ਸ਼ਰਮਾ,ਸ਼ਸ਼ੀ ਸਾਹੀ,ਰਾਹੁਲ ਸਾਹੀ ਆਦਿ ਮੌਜੂਦ ਸਨ। ਇਸ ਮੌਕੇ  ਅਸ਼ੋਕ ਸ਼ਰਮਾ ਦੀ ਮਾਤਾ ਜੀ ਨੇ ਭੋਗ ਲੱਗਾ ਕੇ ਬਿਜਲੀ ਸਪਲਾਈ ਚਾਲੂ ਕਰਵਾਈ।