ਜੰਲਧਰ: ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ  ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਕੁਮਾਰ (ਕੌਆਰਡੀਨੇਟਰ) ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਚਲਾਈ ਗਈ ਉੱਨਤ ਭਾਰਤ ਅਭਿਆਨ ਸਕੀਮ ਤਹਿਤ ਸਟਾਫ਼ ਅਤੇ ਵਿੱਦਿਆਰਥੀਆਂ ਨੂੰ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਜਾਣ ਵਾਲੀ ਨਵੀਂ ਸਿੱਖਿਆ ਨੀਤੀ-2020 ਪ੍ਰਤੀ ਪੇਂਡੂ ਲੋਕਾ ਨੂੰ ਜਾਗਰੂਕ ਕੀਤਾ।ਇਸ ਮੁਹਿੰਮ ਵਿੱਚ ਸੀ.ਡੀ.ਟੀ.ਪੀ ਵਿਡਾਗ ਵਲੋਂ ਆਪਣੇ ਪ੍ਰਸਾਰ ਕੇਂਦਰਾ ਵਿੱਚ ਮਾਹਿਰਾਂ ਦੀ ਮੱਦਦ ਨਾਲ 5 ਵੈਬੀਨਾਰ ਆਯੋਜਿਤ ਕੀਤੇ ਗਏ।ਜਿਨ੍ਹਾ ਵਿੱਚ 176 ਵਿੱਦਿਆਰਥੀਆਂ ਅਤੇ 18 ਸਟਾਫ਼ ਮੈਬਰਾਂ ਨੇ ਹਿੱਸਾ ਲਿਆ ਅਤੇ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ। ਇਸ ਨਵੀਂ ਸਿੱਖਿਆ ਨੀਤੀ-2020 ਦਾ ਮੁੱਖ ਮੰਤਵ ਸਿੱਖਿਆ ਨੂੰ ਸੰੰਸਾਰ ਦੀ ਸੋਚ ਦੇ ਤ੍ਰਕਸੰਗਤ ਕਰਨਾ ਅਤੇ ਨੋਜਵਾਨਾਂ ਨੂੰ ਰੋਜਗਾਰ ਦੇ ਕਾਬਿਲ ਬਨਾਉੇਣਾ ਹੈ ਤਾਂਕਿ ਸਾਡਾ ਦੇਸ਼ ਬੁਲੰਦੀਆਂ ਛੂਹ ਸਕੇ।ਇਨ੍ਹਾਂ ਵੱਖ-ਵੱਖ ਵੈਬੀਨਾਰਾਂ ਵਿਚ ਮਾਹਿਰਾਂ ਨੇ ਸਕੀਮ ਦੀਆਂ ਪਰਤਾਂ ਖੋਲ ਕੇ ਵਿਸਤਾਰ ਸਹਿਤ ਚਾਨਣਾਂ ਪਾਇਆ। ਇਸ ਸਕੀਮ ਵਿੱਚ ਵਿੱਦਿਆ ਨੂੰ ਸੋਖੀ ਅਤੇ ਸੁਚੱਜੀ ਕੀਤਾ ਗਿਆ ਹੈ ਤਾਂਕਿ ਸਾਰੇ ਇਸ ਨੂੰ ਪ੍ਰਾਪਤ ਕਰਕੇ ਰੋਜਗਾਰ ਦੇ ਕਾਬਿਲ ਬਣ ਸਕਣ ਅਤੇ ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਜੀ ਸਕਣ।ਇਸ ਨਵੀ ਸਕੀਮ ਵਿਚ ਬੱਚਿਆ ਦਾ ਦਿਮਾਗੀ ਬੋਝ ਘਟਾ ਕੇ ਖੇਡਾਂ ਅਤੇ ਹੋਰ ਸਭਿਆਚਾਰਕ ਗਤੀ ਵਿਧੀਆਂ ਨਾਲ ਜੋੜਿਆ ਗਿਆ ਹੈ।ਪਿੰਡਾਂ ਦੇ ਲੋਕਾਂ ਨੂੰ ਇਸ ਸਕੀਮ ਪ੍ਰਤੀ ਜਾਗਰੂਕ ਕਰਨ ਲਈ ਪ੍ਰਸਾਰ ਕੇਂਦਰਾਂ ਤੇ ਕਲੱਸਟਰ ਬਣਾਏ ਗਏ ਹਨ।ਇਸ ਮੁੰਹਿਮ ਨੂੰ ਨੇਪਰੇ ਚੜਾਉਣ ਲਈ ਸੁਖਦੇਵ ਸਿੰਘ(ਭੋਗਪੁਰ),ਹਰਪ੍ਰੀਤ ਸਿੰਘ(ਕੂਪਰ), ਨਰਿੰਦਰ ਪਾਲ ਸਿੰਘ(ਜੰਲਧਰ ਕੈਟ), ਰਸ਼ਪਾਲ ਸਿੰਘ(ਢਿੰਲਵਾ),ਸੋਨਲ(ਜੰਲਧਰ ਕੈਟ), ਅਨੀਤਾ, ਸੁਰਕਸ਼ਾ ਕਾਲੀਆ (ਸੰਗਰਾਵਾਂ), ਅਖਿਲ ਭਾਟੀਆ (ਮਾਗੇਵਾਲ), ਸੁਰੇਸ਼ ਕੁਮਾਰ (ਤੱਲਣ) ਅਤੇ ਨੇਹਾ (ਸਗੋਂਵਾਲ) ਨੇ ਪੂਰਾ-ਪੂਰਾ ਸਹਿਯੋਗ ਕੀਤਾ।