ਜਲੰਧਰ :- ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਕੁਮਾਰ (ਕੌਆਰਡੀਨੇਟਰ) ਦੀ
ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ
ਮੰਤਰਾਲੇ ਦੁਆਰਾ ਚਲਾਈ ਗਈ ਉੱਨਤ ਭਾਰਤ ਅਭਿਆਨ ਸਕੀਮ ਤਹਿਤ ਸਟਾਫ਼ ਅਤੇ ਵਿੱਦਿਆਰਥੀਆਂ
ਨੂੰ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਜਾਣ ਵਾਲੀ ਨਵੀਂ ਸਿੱਖਿਆ ਨੀਤੀ-2020 ਪ੍ਰਤੀ ਜਾਗਰੂਕ
ਕੀਤਾ।ਇਸ ਮੁਹਿੰਮ ਵਿੱਚ ਵੱਖ-ਵੱਖ ਵਿੱਭਾਗਾਂ ਵਲੋਂ ਮਾਹਿਰਾਂ ਦੀ ਮੱਦਦ ਨਾਲ ਕਾਲਜ ਅਤੇ ਪ੍ਰਸਾਰ
ਕੇਦਰਾਂ ਵਿੱਚ 13 ਵੈਬੀਨਾਰ ਆਯੋਜਿਤ ਕੀਤੇ ਗਏ।ਜਿਨ੍ਹਾ ਵਿੱਚ 856 ਵਿੱਦਿਆਰਥੀਆਂ ਅਤੇ 78 ਸਟਾਫ਼
ਮੈਬਰਾਂ ਨੇ ਹਿੱਸਾ ਲਿਆ ਅਤੇ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ। ਇਸ ਨਵੀਂ ਸਿੱਖਿਆ ਨੀਤੀ-2020
ਦਾ ਮੁੱਖ ਮੰਤਵ ਸਿੱਖਿਆ ਨੂ ਸੰੰਸਾਰ ਦੀ ਸੋਚ ਦੇ ਤ੍ਰਕਸੰਗਤ ਕਰਨਾ ਅਤੇ ਨੋਜਵਾਨਾਂ ਨੂੰ
ਰੋਜਗਾਰ ਦੇ ਕਾਬਿਲ ਬਨਾਉੇਣਾ ਹੈ ਤਾਂਕਿ ਸਾਡਾ ਦੇਸ਼ ਬੁਲੰਦੀਆਂ ਛੂਹ ਸਕੇ।ਇਨ੍ਹਾਂ ਵੱਖ-ਵੱਖ
ਵੈਬੀਨਾਰਾਂ ਵਿਚ ਮਾਹਿਰਾਂ ਨੇ ਸਕੀਮ ਦੀਆਂ ਪਰਤਾਂ ਖੋਲ ਕੇ ਵਿਸਤਾਰ ਸਹਿਤ ਚਾਨਣਾਂ ਪਾਇਆ। ਇਸ
ਸਕੀਮ ਵਿੱਚ ਵਿੱਦਿਆ ਨੂੰ ਸੋਖੀ ਅਤੇ ਸੁਚੱਜੀ ਕੀਤਾ ਗਿਆ ਹੈ ਤਾਂਕਿ ਸਾਰੇ ਇਸ ਨੂੰ ਪ੍ਰਾਪਤ ਕਰਕੇ
ਰੋਜਗਾਰ ਦੇ ਕਾਬਿਲ ਬਣ ਸਕਣ ਅਤੇ ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਜੀ ਸਕਣ।ਇਸ ਨਵੀ ਸਕੀਮ ਵਿਚ
ਬੱਚਿਆ ਦਾ ਦਿਮਾਗੀ ਬੋਝ ਘਟਾ ਕੇ ਖੇਡਾਂ ਅਤੇ ਹੋਰ ਸਭਿਆਚਾਰਕ ਗਤੀ ਵਿਧੀਆਂ ਨਾਲ ਜੋੜਿਆ ਗਿਆ
ਹੈ।ਪਿੰਡਾਂ ਦੇ ਲੋਕਾਂ ਨੂੰ ਇਸ ਸਕੀਮ ਪ੍ਰਤੀ ਜਾਗਰੂਕ ਕਰਨ ਲਈ ਕਾਲਜ ਨੇ ਆਪਣੇ ਪ੍ਰਸਾਰ ਕੇਂਦਰਾਂ ਤੇ
ਅੱਲਗ – ਅੱਲਗ ਪਿੰਡਾਂ ਵਿੱਚ ਵੀ ਵੈਬੀਨਾਰ ਕਰਵਾਏ ।ਇਸ ਮੁੰਹਿਮ ਨੂੰ ਨੇਪਰੇ ਚੜਾਉਣ ਲਈ ਡਾ. ਰਾਜੀਵ
ਭਾਟੀਆ, ਡਾ. ਸੰਜੇ ਬਾਂਸਲ,  ਜੇ.ਐਸ ਘੇੜਾ, ਕਸ਼ਮੀਰ ਕੁਮਾਰ, ਮੈਡਮ ਮੰਜੂ , ਮੈਡਮ ਰਿਚਾ ,
ਪ੍ਰਿੰਸ ਮਦਾਨ, ਹੀਰਾ ਮਹਾਜਨ, ਰਾਕੇਸ਼ ਸ਼ਰਮਾ ਅਤੇ ਸਾਰੇ ਸਟਾਫ਼ ਮੈਂਬਰਾ ਨੇ ਪੂਰਾ-
ਪੂਰਾ ਸਹਿਯੋਗ ਕੀਤਾ।