ਫਗਵਾੜਾ 5 ਜੁਲਾਈ (ਸ਼ਿਵ ਕੋੜਾ) ਨਸ਼ਿਆਂ ਦੇ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘੇਰਾਉ ਕਰਨ ਲਈ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਸੱਦੇ ਤੇ ਭਾਜਯੁਮੋਂ ਕਪੂਰਥਲਾ ਜ਼ਿਲਾ ਪ੍ਰਧਾਨ ਸੋਨੂੰ ਰਾਵਲਪਿੰਡੀ ਅਤੇ ਇੰਚਾਰਜ ਪ੍ਰਤੀਕ ਮੂਰ ਦੇ ਦਿਸ਼ਾ ਨਿਰਦੇਸ਼ਾਂ ਦੇ ਮੋਰਚਾ ਦੇ ਜ਼ਿਲਾ ਜਨਰਲ ਸਕੱਤਰ ਨਿਤਿਨ ਚੱਢਾ ਅਤੇ ਮੰਡਲ ਪ੍ਰਧਾਨ ਪੀਉਸ਼ ਮਨਚੰਦਾ ਦੀ ਅਗਵਾਈ ਵਿਚ ਇੱਕ ਜਥਾ ਫਗਵਾੜਾ ਤੋਂ ਚੰਡੀਗੜ ਲਈ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾਂ ਜ਼ਿਲਾ ਜਨਰਲ ਸਕੱਤਰ ਨਿਤਿਨ ਚੱਢਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੇ ਧੱਕੇ ਤੇ ਧੋਖੇ ਨਾਲ ਰਾਜ ਕੀਤਾ ਅਤੇ ਲੋਕਾਂ ਦੀਆ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਸੱਤਾ ਸੰਭਾਲਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਸ਼੍ਰੀ ਗੁਟਕਾ ਸਾਹਿਬ ਦੀ ਸੌਂਹ ਖ਼ਾਕੇ ਅਤੇ ਤਖ਼ਤ ਸ਼੍ਰੀ  ਦਮਦਮਾ ਸਾਹਿਬ ਵੱਲ ਮੂੰਹ ਕਰ ਕੇ ਪੰਜਾਬ ਦੀ ਜਨਤਾ ਨੂੰ ਵਿਸ਼ਵਾਸ ਦਿੱਤਾ ਸੀ ਕਿ ਉਹ ਚਾਰ ਹਫ਼ਤੇ ਵਿਚ ਨਸ਼ਾ ਜੜੋ ਪੁੱਟ ਦੇਣਗੇ। ਪਰ ਹੋਇਆ ਇਸ ਦੇ ਉਲਟ ਖ਼ੁਦ ਕਾਂਗਰਸ ਨੇਤਾ ਜ਼ਹਿਰੀਲੀ ਸ਼ਰਾਬ ਵਰਗੇ ਮਾਮਲਿਆਂ ਵਿਚ ਸ਼ਾਮਲ ਹੋ ਗਏ ਅਤੇ ਪੰਜਾਬ ਦੇ ਕੁਦਰਤੀ ਸੋਮਿਆਂ ਦੀ ਲੁੱਟ ਕਰਨ ਲੱਗੇ। ਭਾਜਯੁਮੋਂ ਅੱਜ ਇਸ ਗੱਲ ਲਈ ਪੰਜਾਬੀਆਂ ਨਾਲ ਕੀਤਾ ਧੋਖੇ ਦਾ ਜਵਾਬ ਮੰਗਣ ਲਈ ਕੈਪਟਨ ਦੀ ਰਿਹਾਇਸ਼ ਅੱਗੇ ਜਾ ਰਿਹਾ ਹੈ। ਕਪੂਰਥਲਾ ਮੰਡਲ ਪ੍ਰਧਾਨ ਪੀਉਸ਼ ਮਨਚੰਦਾ ਨੇ ਕਿਹਾ ਕਿ ਨਸ਼ਿਆਂ ਨੂੰ ਖ਼ਤਮ ਕਰਨ ਦਾ ਵਿਸ਼ਵਾਸ ਦਿਵਾ ਕੇ ਸੱਤਾ ਸੰਭਾਲ਼ਨ ਤੋ ਬਾਅਦ ਕੈਪਟਨ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ । ਇਸ ਧੱਕੇ ਤੇ ਧੋਖੇਬਾਜ਼ੀ ਦਾ ਜਵਾਬ ਕੈਪਟਨ ਨੂੰ 2022 ਵਿਚ ਦੇਣਾ ਪਵੇਗਾ ਅਤੇ ਲੋਕ ਹਰ ਚੌਂਕ ਵਿਚ ਕਾਂਗਰਸੀਆਂ ਨੂੰ ਘੇਰਨਗੇ। ਇਸ ਜਥੇ ਵਿਚ ਕਾਲਜ ਆਉਟਰੀਚ ਪੰਜਾਬ ਕਨਵੀਨਰ ਭਾਰਤ ਮਹਾਜਨ, ਮਿਤੁਲ ਸੁਧੀਰ ਉਪ ਪ੍ਰਧਾਨ,ਪਾਰਸ ਸ਼ਰਮਾ, ਮਾਨਸ, ਗਣੇਸ਼,ਆਰਿਅਨ, ਨਿਖਿਲ ਪੁਰੀ, ਹਰਸ਼ ਭੁਟਾਨੀ, ਦਿਨੇਸ਼ ਪ੍ਰਭਾਕਰ, ਸੰਜੀਵ ਕੁਮਾਰ ਮਿੰਟਾ, ਕਰਨ ਕੁਮਾਰ, ਰੌਬਿਨ ਲੂਥਰਾ,ਗਗਨਦੀਪ ਅਰੋੜਾ, ਸੁਖਨਪ੍ਰੀਤ ਸਿੰਘ, ਕਰਨ ਮਹਾਜਨ,ਗੌਰਵ, ਰਜਤ ਆਦਿ ਸ਼ਾਮਲ  ਹੋਏ।