ਨਾਭਾ : ਨਾਭਾ ਸਥਿਤ ਨਵੀਂ ਜ਼ਿਲ੍ਹਾ ਜੇਲ੍ਹ ਵਿਚੋਂ ਦੋ ਜੇਲ੍ਹ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਡਿਪਟੀ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਵੱਲੋਂ ਲਿਖਤੀ ਰੂਪ ਵਿਚ ਥਾਣਾ ਸਦਰ ਨਾਭਾ ਵਿਖੇ ਦਿੱਤੇ ਬਿਆਨਾਂ ਮੁਤਾਬਿਕ ਵਾਰਡਰ ਵਰਿੰਦਰ ਕੁਮਾਰ ਤੇ ਤਰਨਦੀਪ ਸਿੰਘ ਦੋਵੇਂ ਮਿਲੀਭਗਤ ਨਾਲ ਗੈਰ ਕਾਨੂੰਨੀ ਸਾਮਾਨ ਅੰਦਰ ਕੈਦੀ ਹਵਾਲਾਤੀ ਅਤੇ ਹੋਰ ਬੰਦਿਆਂ ਦੀਆਂ ਨੂੰ ਸਪਲਾਈ ਕਰਦੇ ਸਨ। ਵਰਿੰਦਰ ਕੋਲੋਂ ਸ਼ੱਕ ਦੇ ਆਧਾਰ ‘ਤੇ ਕੀਤੀ ਤਲਾਸ਼ੀ ਦੌਰਾਨ ਦੋ ਐੱਮ. ਆਈ ਦੇ ਮੋਬਾਈਲ ਬਰਾਮਦ ਕੀਤੇ ਗਏ ਹਨ। ਜਿਸ ਸਬੰਧੀ ਥਾਣਾ ਸਦਰ ਮੁਖੀ ਜੈਇੰਦਰ ਸਿੰਘ ਰੰਧਾਵਾ ਮੁਤਾਬਿਕ ਦੋਵਾਂ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।