26 ਫਰਵਰੀ, ਜਲੰਧਰ ( ) ਨਾਮਧਾਰੀ ਪੰਥ ਦੇ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਵੱਲੋ ਕੇਂਦਰ ਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਪੁਰਜੋਰ ਅਪੀਲ ਕੀਤੀ|ਠਾਕੁਰ ਜੀ ਨੇ ਭਾਜਪਾ ਸਰਕਾਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਸਤਿਕਾਰਯੋਗ ਅਮਿਤ ਸ਼ਾਹ ਜੀ ਅਤੇ ਭਾਜਪਾ ਦੇ ਸਾਰੇ ਅਧਿਕਾਰੀਆਂ ਨੂੰ ਨਾਮਧਾਰੀ ਸੰਗਤ ਵੱਲੋਂ ਬੇਨਤੀ ਕਰਦਿਆਂ ਕਿਹਾ ਕਿ ਕ੍ਰਿਪਾ ਕਰਕੇ ਤੁਸੀਂ ਕਿਸਾਨਾਂ ਦੀਆਂ ਮੰਗਾਂ ਮੰਨ ਲਓ ਤਾਂ ਜੋ ਭਾਰਤ ਦੇਸ਼ ਦੀ ਜਨਤਾ ਦਾ ਜੋ ਇਸ ਕਿਸਾਨ ਅੰਦੋਲਨ ਨੂੰ ਲੈ ਕੇ ਬਟਵਾਰਾ ਹੋ ਰਿਹਾ ਹੈ ਉਸਨੂੰ ਬਚਾ ਲਓ l ਕਿਉਂ ਕਿ ਇਸ ਕਿਸਾਨ ਅੰਦੋਲਨ ਦੇ ਨਾਲ ਭਾਰਤ ਦੀ ਜਨਤਾ ਵਿੱਚ ਵੱਖਰੀਆਂ ਵੱਖਰੀਆਂ ਵਿਚਾਰਧਾਰਾਵਾਂ ਪੈਦਾ ਹੋ ਗਈਆਂ ਹਨ, ਜਿਸਦਾ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ l ਸ਼ਾਇਦ ਤੁਹਾਡੇ ਤੱਕ ਇਹ ਗੱਲ ਨਹੀਂ ਪਹੁੰਚ ਰਹੀ ਹੋਵੇ ਪਰ ਕੇਵਲ ਦੇਸ਼ ਵਿੱਚ ਹੀ ਨਹੀਂ ਪੂਰੇ ਵਿਸ਼ਵ ਵਿੱਚ ਭਾਰਤ ਦੀ, ਭਾਰਤ ਸਰਕਾਰ ਦੀ ਅਤੇ ਤੁਹਾਡੀ ਭਾਜਪਾ ਸਰਕਾਰ ਦੀ ਬੁਰਾਈ ਹੋ ਰਹੀ ਹੈ। ਇਹ ਸੰਭਵ ਹੈ ਕਿ ਸ਼ਾਇਦ ਤੁਹਾਡੇ ਕੋਲ ਰਹਿਣ ਵਾਲੇ ਲੋਕ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਨਹੀ ਦੱਸਦੇ ਹੋਣ ਪਰੰਤੂ ਮੈਂ ਤੁਹਾਨੂੰ ਇਹ ਦੱਸ ਰਿਹਾ ਹਾਂ ਕਿ ਅਗਰ ਮੇਰੀ ਗੱਲ ਤੁਹਾਡੇ ਤੱਕ ਪਹੁੰਚ ਰਹੀ ਹੋਵੇ ਤਾਂ ਕਿਸਾਨਾਂ ਦੀਆਂ ਮੰਗਾਂ ਨੂੰ ਸਵੀਕਾਰ ਕਰਕੇ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਨਾ ਹੀ ਦੇਸ਼ ਨੂੰ ਕੋਈ ਨੁਕਸਾਨ ਹੋਵੇਗਾ l ਪਰ ਜਿਹੜੀ ਹੁਣ ਭਾਰਤ ਦੀ ਜਨਤਾ ਆਪਸ ਵਿੱਚ ਅਲੱਗ ਅਲੱਗ ਹੋ ਰਹੀ ਹੈ, ਉਹ ਅੱਲਗ ਹੋਣ ਤੋਂ ਬੱਚ ਜਾਵੇਗੀ ਜਿਸ ਨਾਲ ਦੇਸ਼ ਨੂੰ ਲਾਭ ਹੋਵੇਗਾ l ਪ੍ਰਧਾਨ ਮੰਤਰੀ ਜੀ ਤੁਸੀਂ ਤਾਂ ਰਾਸ਼ਟਰਵਾਦੀ ਹੋਂ, ਰਾਸ਼ਟਰਵਾਦੀ ਨੂੰ ਰਾਸ਼ਟਰ ਦੀ ਏਕਤਾ ਦੇ ਲਈ ਸੱਭ ਕੁੱਝ ਸਵੀਕਾਰ ਕਰਨਾ ਚਾਹੀਦਾ ਹੈ | ਕਿਉਂ ਕਿ ਤੁਸੀ ਰਾਸ਼ਟਰ ਲਈ ਸਮਰਪਤਿ ਹੋ ਹੀ, ਇਸ ਲਈ ਸਾਡੀ ਬੇਨਤੀ ਪ੍ਰਵਾਨ ਕਰਕੇ ਤੁਸੀਂ ਕਿਸਾਨਾਂ ਦੀਆਂ ਮੰਗਾਂ ਸਵੀਕਾਰ ਕਰ ਲਓ।