25 ਨਵੰਬਰ, ਅੰਮ੍ਰਿਤਸਰ ( ) ਵਰਤਮਾਨ ਨਾਮਧਾਰੀ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਦੀ ਅਗਵਾਈ ਵਿਚ ਨਾਮਧਾਰੀ ਸ਼ਹੀਦੀ ਸਮਾਰਕ ਪਿੰਡ ਮੋੜੇ ਕਲਾ ਵਿਖੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਅਤੇ ਨਾਮਧਾਰੀ ਗੁਰੂ, ਸਤਿਗੁਰੂ ਜਗਜੀਤ ਸਿੰਘ ਜੀ ਦੇ 100ਵੇਂ ਅਵਤਾਰ ਪੁਰਬ ਨੂੰ ਸਮਰਪਿਤ ਵਿਸ਼ਾਲ ਸਮਾਗਮ ਕੀਤਾ ਗਿਆ। ਇਹ ਪਵਿੱਤਰ ਦਿਹਾੜਾ ਇਲਾਕਾ ਨਿਵਾਸੀਆਂ ਅਤੇ ਸਮੂਹ ਨਾਮਧਾਰੀ ਸੰਗਤ ਜਿਲ੍ਹਾ ਅਮ੍ਰਿਤਸਰ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਦੂਰੋਂ-ਨੇੜਿਓਂ ਸੰਗਤਾਂ ਆ ਕੇ ਨਤਮਸਤਕ ਹੋਈਆਂ। ਇਸ ਸਥਾਨ ਦੀ ਖਾਸੀਅਤ ਇਹ ਹੈ ਕਿ ਇਹ ਹੈ ਕਿ ਜਿਨ੍ਹਾਂ ਨਾਮਧਾਰੀ ਸ਼ਹੀਦਾਂ ਨੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਸ਼ਹੀਦੀ ਜਾਮ ਪੀਤਾ ਸੀ, ਉਹਨਾਂ ਦਾ ਉਸ ਪਾਵਨ ਸਥਾਨ ਤੇ ਸਸਕਾਰ ਹੋਇਆ ਸੀ ਅਤੇ ਇਸ ਸਥਾਨ ਦਾ ਬਹੁਤ ਮਹਾਤਮ ਮੰਨਿਆ ਜਾਂਦਾ ਹੈ।
ਸਮਾਗਮ ਦੀ ਅਰੰਭਤਾ ਸਵੇਰੇ 7 ਵਜੇ ਨੀਲਧਾਰੀ ਅਤੇ ਨਾਮਧਾਰੀ ਜਥੇ ਵਲੋਂ ਹਵਨ ਯੱਗ ਕਰਕੇ ਕੀਤੀ ਗਈ ਅਤੇ ਸ਼ਾਮ 4 ਵਜੇ ਸਮਾਪਤੀ ਦੀ ਅਰਦਾਸ ਕੀਤੀ ਗਈ। ਇਸ ਮੌਕੇ ਪਹੁੰਚੇ ਹੋਏ ਜਥੇਦਾਰਾਂ ਅਤੇ ਪੰਥ ਦੇ ਵਿਦਵਾਨਾਂ ਜਥੇਦਾਰ ਜੋਗਿੰਦਰ ਸਿੰਘ ਮੁਕਤਾ, ਸੰਤ ਪ੍ਰਿਤਪਾਲ ਸਿੰਘ, ਕਵੀਸ਼ਰ ਹਰਪਾਲ ਸਿੰਘ ਜੀ, ਸੂਬਾ ਭਗਤ ਸਿੰਘ ਮਹੱਦੀਪੁਰ, ਬਾਬਾ ਛਿੰਦਾ ਜੀ ਦੇ ਵਰੋਸਾਏ ਸੰਤ ਸਰਬਪ੍ਰੀਤ ਸਿੰਘ ਜੀ ਅਤੇ ਨੁਸ਼ਹਿਰੇ ਤੋਂ ਆਏ ਹੋਏ ਜਥੇ ਨੇ ਸੰਗਤਾਂ ਨੂੰ ਆਪਣੇ ਵਿਚਾਰਾਂ ਨਾਲ ਨਿਹਾਲ ਕੀਤਾ ਅਤੇ ਕਥਾ-ਕੀਰਤਨ ਅਤੇ ਕਵੀਸ਼ਰੀ ਦੁਆਰਾ ਆਪਣੇ ਗੁਰੂ ਸਾਹਿਬਾਨਾਂ ਦੇ ਜੀਵਨ ਅਤੇ ਸ਼ਹੀਦਾਂ ਦੇ ਜੀਵਨ ਨਾਲ ਜੋੜਿਆ।ਸਤਿਗੁਰੂ ਦਲੀਪ ਸਿੰਘ ਜੀ ਨੇ ਲਾਈਵ ਕਾਨ੍ਫ੍ਰੇੰਸ ਦੁਆਰਾ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪ ਸਾਰੇ ਬਹੁਤ ਵਡਭਾਗੇ ਹੋ, ਜੋ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੇ ਸਥਾਨ ਤੇ ਗੁਰੂ ਸਾਹਿਬਾਨਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਕਰਨ ਲਈ ਬੇਮਿਸਾਲ ਸ਼ਹਾਦਤਾਂ ਦਿੱਤੀਆਂ ਅਤੇ ਗੁਰਬਾਣੀ ਦੇ “ਜਉ ਤਓ ਪ੍ਰੇਮ ਖੇਲਣ ਕਾ ਚਾਉ ਸਿਰ ਧਰਿ ਤਲੀ ਗਲੀ ਮੇਰੀ ਆਉ”ਜਿਹੇ ਮਹਾਵਾਕਾਂ ਨੂੰ ਸਾਰਥਕ ਕੀਤਾ।ਇਸ ਸ਼ੁਭ ਅਵਸਰ ਤੇ ਆਰਤੀ ਦੇਵਾ ਜੀ ਮਹਾਰਾਜ, ਸਾਧਵੀ ਕ੍ਰਿਸ਼ਨ ਪਰੀਆ ਜੀ ਵਰੀੰਦਾ ਵਨ, ਮਹੰਤ ਜਸਵਿੰਦਰ ਜੀ, ਬਾਬਾ ਤਿਆਗੀ ਮਹਾਰਾਜ, ਸਵਾਮੀ ਕ੍ਰਿਸ਼ਨਾ ਨੰਦ ਜੀ ਮਹਾਰਾਜ ਵਰੀੰਦਾ ਵਨ ਮੁੱਖ ਤੌਰ ਤੇ ਪੁੱਜੇ ਅਤੇ ਨਾਮਧਾਰੀ ਕਮੇਟੀ ਦੇ ਸਰਪ੍ਰਸਤ ਸਾਹਿਬ ਸਿੰਘ ਜੀ, ਸੇਵਕ ਸੰਤ ਰਣਜੀਤ ਸਿੰਘ ਜੀ, ਚੈਅਰਮੈਨ ਲਾਲ ਸਿੰਘ ਜੀ, ਪ੍ਰਧਾਨ ਗੁਰਚਰਨ ਸਿੰਘ ਜੀ, ਸੰਤ ਪ੍ਰਿਤਪਾਲ ਸਿੰਘ ਜੀ, ਸਰਪੰਚ ਗੁਰਬਚਨ ਸਿੰਘ ਜੀ, ਸੰਤ ਸੁਰਜੀਤ ਸਿੰਘ, ਦਵਿੰਦਰ ਸਿੰਘ ਨਾਗੀ, ਸਰਵਨ ਸਿੰਘ, ਗੁਰਦੇਵ ਸਿੰਘ ਜੀ, ਮਨਮੋਹਨ ਸਿੰਘ, ਹਰਪ੍ਰੀਤ ਸਿੰਘ,ਲਖਵਿੰਦਰ ਸਿੰਘ ਜੀ, ਕਰਨਲ ਸਿੰਘ ਜੀ, ਸੰਤ ਦਰਸਨ ਸਿੰਘ, ਸੱਕਤਰ ਗੁਰਦੀਪ ਸਿੰਘ ਰਿੰਕੂ ਆਦਿ ਹਾਜ਼ਰ ਸਨ ਅਤੇ ਸਟੇਜ ਦਾ ਸੰਚਾਲਨ ਮਾਸਟਰ ਸੁਖਦੇਵ ਸਿੰਘ ਜੀ ਦੀ ਅਗਵਾਈ ਹੇਠ ਸੁਯੋਗ ਤਰੀਕੇ ਨਾਲ ਹੋਇਆ, ਗੁਰੂ ਦਾ ਅਤੁੱਟ ਲੰਗਰ ਵਰਤਿਆ।