ਜਲੰਧਰ : ਲਾਇਲਪੁਰ ਖਾਲਸਾ ਕਾਲਜ ਫ਼ੳਮਪ;ਾਰ ਵਿਮਨ, ਜਲੰਧਰ ਵਿਚ ਗ੍ਰਹਿ ਵਿਗਿਆਨ ਵਿਭਾਗ ਦੁਆਰਾ”ਰਾਸ਼ਟਰੀ ਪੁਸ਼ਟ-
ਭੋਜਨ ਮਹੀਨਾ” ਮਨਾਉਣ ਦਾ ਆਯੋਜਨ ਕੀਤਾ ਗਿਆ। ਇਸ ਮਹੀਨੇ ਲੜੀਵਾਰ ਪ੍ਰੋਗਰਾਮਾਂ ਦੌਰਾਨ
ਵਿਭਿੰਨ ਪ੍ਰਕਾਰ ਦੀਆਂ ਗਤੀਵਿਧੀਆਂ ਨਿਰਧਾਰਿਤ ਕੀਤੀਆਂ ਗਈਆਂ। ਇਹਨਾਂ ਗਤੀਵਿਧੀਆਂ ਵਿਚ
ਵਿਦਿਆਂਰਥਣਾਂ ਨੇ ਵੱਧ–ਚੜ੍ਹ ਕੇ ਭਾਗ ਲਿਆ। ਨਿਰਧਾਰਿਤ ਗਤੀਵਿਧਿੀਆ ਵਿਚ ਖਾਸ ਤੌਰ ਤੇ ਆਇਰਨ ,
ਕੈਲਸ਼ੀਅਮ, ਪ੍ਰੋਟੀਨ ਭਰਪੂਰ ਵਸਤੂਆਂ ਉੱਤੇ ਵਿਦਿਆਂਰਥਣਾਂ ਦਾ ਧਿਆਨ ਕੇਂਦਰਿਤ ਕਰਕੇ ਪਕਵਾਨ
ਤਿਆਰ ਕੀਤੇ ਗਏ। ਇਸ ਲੜੀਵਾਰ ਪ੍ਰੋਗਰਾਮ ਵਿਚ ਵਿਦਿਆਂਰਥਣਾਂ ਦੁਆਰਾ ਸੰਤਲਿਤ ਭੋਜਨ ਨੂੰ ਜੀਵਨ
ਵਿਚ ਲਾਗੂ ਕਰਨ ਸੰਬੰਧੀ ਅਨੇਕਾਂ ਭਾਸ਼ਨ ਤਿਆਰ ਕੀਤੇ ਗਏ। ਵਿਦਿਆਰਥਣਾਂ ਨੇ ਸਾਫ਼ੳਮਪ; ਸੁਥਰਾ
ਸਤੁੰਲਿਤ ਅਤੇ ਪੋਸ਼ਟਿਕ ਭੋਜਨ ਸੇਵਨ ਸੰਬੰਧੀ ਜਾਗਰੂਕਤਾ ਪੈਦਾ ਕਰਦੇ ਚਾਰਟ ਪੋਸਟਰ ਵੀ ਤਿਆਰ
ਕੀਤੇ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਵਿਦਿਆਰਥਣਾਂ ਦੇ ਇਸ ਉਤਸ਼ਾਹ ਭਰੇ ਯੋਗਦਾਨ ਦੀ
ਪ੍ਰਸੰਸਾ ਕੀਤੀ ਅਤੇ ਵਿਭਾਗ ਦੀ ਮੁਖੀ ਮੈਡਮ ਆਤਮਾ ਸਿੰਘ ਵੱਲੋਂ ਵਿਦਿਆਰਥਣਾਂ ਨੂੰ ਦਿੱਤੀ
ਜਾ ਰਹੀ ਯੋਗ ਅਗਵਾਈ ਅਤੇ ਮਹੱਤਵਪੂਰਨ ਗਤੀਵਿਧੀਆਂ ਦੇ ਆਯੋਜਨ ਦੀ ਸਫ਼ੳਮਪ;ਲਤਾ ਲਈ ਪ੍ਰਸੰਸਾ ਕੀਤੀ
ਅਤੇ ਵਧਾਈ ਦਿੱਤੀ ।