ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਚ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਅਤੇ ਪੋਸਟ
ਗ੍ਰੈਜੂਏਟ ਇਤਿਹਾਸ ਵਿਭਾਗ ਨੇ ਸਾਂਝੇਦਾਰੀ ਨਾਲ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ
ਸ਼ਾਸਤਰੀ ਦਾ ਜਨਮ ਦਿਨ ਪ੍ਰੋਗਰਾਮਾਂ ਅਧੀਨ ਦੋ ਰੋਜ਼ਾ 30 ਸਤੰਬਰ ਅਤੇ 1 ਅਕਤੂਬਰ 2019 ਮਨਾਇਆ
ਗਿਆ। ਪਹਿਲੇ ਦਿਨ ਅੰਗਰੇਜ਼ੀ ਵਿਭਾਗ ਵੱਲੋਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਮਹਾਤਮਾ ਗਾਂਧੀ ਜੀ
ਅਤੇ ਲਾਲ ਬਹਾਦਰ ਸ਼ਾਸਤਰੀ ਦੇ ਸ਼ੰਘਰਸ਼ਮਈ ਜੀਵਨ ਆਦਰਸ਼ਾ ਅਤੇ ਦੇਸ਼ ਦੀ ਆਜ਼ਾਦੀ ਲਈ ਕੀਤੇ ਗਏ
ਵਿਸ਼ੇਸ਼ ਉਪਰਾਲਿਆ ਸੰਬੰਧੀ ਡੈਕੋਮੈਂਟਰੀ ਸਕਰੀਨ ਦੀ ਪੇਸ਼ਕਾਰੀ ਦਾ ਪ੍ਰਬੰਧ ਕੀਤਾ ਗਿਆ।
ਮਹਾਤਮਾ ਗਾਂਧੀ ਜੀ ਨਾਲ ਸੰਬੰਧਿਤ ਡੋਕੋਮੈਂਟਰੀ ਵਿਚ ਡਾਂਡੀ ਮਾਰਚ ਅਤੇ ਸਤਿਆਗ੍ਰਹਿ ਵਰਗੇ
ਮਹੱਤਵਪੂਰਨ ਅੰਦੋਲਨਾ ਦੇ ਅਸਲੀ ਫੁਟਇਜ਼ ਦਖਾਏ ਗਏ। ਦੁਜੀ ਡੋਕੋਮੈਂਟਰੀ ਵਿਚ ਲਾਲ ਬਹਾਦਰ
ਸ਼ਾਸਤਰੀ ਜੀ ਦਾ ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਵਜੋਂ ਯੋਗਦਾਨ ਸੰਬੰਧੀ ਝਾਕੀਆਂ ਦਰਸਾਈਆਂ
ਗਈਆਂ। ਇਸ ਸਰੋਤ ਰਾਂਹੀ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਭਾਵਨਾ ਨਾਲ
ਮਹੱਤਵਪੂਰਣ ਜਾਣਕਾਰੀ ਪ੍ਰਾਪਤ ਕੀਤੀ। ਇਹ ਗਤੀਵਿਧੀ ਕਰਾਉਣ ਵਿਚ ਅੰਗਰੇਜ਼ੀ ਵਿਭਾਗ ਦੀ ਅਸਿਸਟੈਂਟ
ਪ੍ਰੋਫੈਸਰ ਮੈਡਮ ਹਰਮੋਹਿਨੀ ਨੇ ਵੀ ਵਿਸ਼ੇਸ ਯੋਗਦਾਨ ਪਾਇਆ। ਇਸ ਪ੍ਰੋਗਰਾਮ ਨਾਲ ਸੰਬੰਧਿਤ
ਦੂਸਰੇ ਦਿਨ ਹਿਸਟਰੀ ਵਿਭਾਗ ਦੀ ਮੁਖੀ ਡਾ. ਮੈਡਮ ਮਨਿੰਦਰ ਅਰੋੜਾ ਨੇ ਮਹਾਤਮਾ ਗਾਂਧੀ ਜੀ ਦੇ
ਵਿਚਾਰਾਂ ਦਾ ਅਜੋਕੇ ਸਮੇਂ ਦੇ ਸੰਦਰਭ ਵਿਚ ਵਿਸ਼ੇ ਉੱਤੇ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ
ਅਜੋਕੇ ਤਨਾਓ ਭਰਪੂਰ ਜੀਵਨ ਵਿਚ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਨੂੰ ਅਤਿ ਮਹੱਤਵਪੂਰਨ
ਸਿੱਧ ਹੋਣਗੀਆਂ ਜੇਕਰ ਵਿਅਕਤੀ ਇਹਨਾਂ ਨੁੰ ਆਪਣੇ ਵਿਅਕਤੀਤਵ ਵਿਚ ਧਾਰਨ ਕਰਦਾ ਹੈ। ਕਾਲਜ ਦੇ
ਪ੍ਰਿੰਸੀਪਲ ਡਾਮ ਨਵਜੋਤ ਨੇ ਵਿਦਿਆਰਥਣਾਂ ਨੂੰ ਮਹਹਾਤਮਾ ਗਾਂਧੀ ਨੁੰ ਰਾਸ਼ਟਰ ਪਿਤਾ ਹੋਣ ਦੀ
ਜਾਣਕਾਰੀ ਦਿੱਤੀ ਅਤੇ ਦੇਸ਼ ਦੀ ਅਜ਼ਾਦੀ ਵਿਚ ਹਿੰਸਾ ਰਹਿਤ ਆਲੋਚਨਾ ਰਾਹੀ ਯੋਗਦਾਨ ਪਾਇਆ। ਅਤੇ
ਵਿਦਿਆਰਥਣਾਂ ਨੂੰ ਅਹਿੰਸਕ ਜੀਵਨ ਜਿਊਣ ਦੀ ਪ੍ਰੇਰਣਾ ਦਿੱਤੀ। ਲਾਲ ਬਹਾਦਰ ਸ਼ਾਸਤਰੀ ਜੀ ਦੇ ਆਜ਼ਾਦੀ
ਘੁਲਾਟੀਏ ਹੋਣ ਵਜੋਂ ਜਾਣਕਾਰੀ ਦਿੱਤੀ ਅਤੇ “ਜੈ ਜਵਾਨ ਜੈ ਕਿਸਾਨ” ਨਾਅਰੇ ਦਾ ਰਚੇਤਾ ਹੋਣ ਦਾ ਮਾਨ
ਪ੍ਰਾਪਤ ਸ਼ਖਸ਼ੀਅਤ ਦੱਸਿਆ ।ਉਹਨਾਂ ਕਿਹਾ ਕਿ ਉਹਨਾਂ ਵਾਂਗ ਹੀ ਵਿਦਿਆਰਥੀਆਂ ਵਿਚ ਆਪਣੇ ਦੇਸ਼
ਲਈ ਪਿਆਰ, ਅਮਨ ਦਾ ਜਜ਼ਬਾ ਸ਼ਰਮਾਰ ਹੋਣਾ ਚਾਹੀਦਾ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ
ਨੇ ਇਤਿਹਾਸ ਵਿਭਾਗ ਦੇ ਮੁਖੀ ਮਨਿੰਦਰ ਅਰੋੜਾ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਸਵੀਟੀ ਮਾਨ
ਅਤੇ ਵਿਭਾਗ ਦੀ ਮੈਡਮ ਹਰਮੋਹਨੀ ਦੀ ਇਸ ਮਹੱਤਵਪੂਰਨ ਗਤੀਵਿਧੀ ਦੇ ਸਫਲ ਉਪਰਾਲੇ ਲਈ ਸ਼ਲਾਘਾ ਕੀਤੀ
ਅਤੇ ਸਾਰਿਆਂ ਨੂੰ ਇਸ ਸ਼ੂੱਭ ਦਿਨ ਦੀ ਵਧਾਈ ਦਿੱਤੀ ।