ਜਲੰਧਰ :- ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ ਐਨ. ਸੀ. ਸੀ. ਵਿਭਾਗ ਦੁਆਰਾ ਕਰਨਲ ਨਰਿੰਦਰ ਤੂਰ, ਕੈਂਪ ਕਮਾਂਡਿੰਗ
ਅਫਸਰ ਸੈਕਿੰਡ ਪੰਜਾਬ ਗਰਲਜ਼ ਬਟਾਲੀਅਨ ਐਨ. ਸੀ. ਸੀ. ਜਲੰਧਰ ਦੇ ਦਿਸ਼ਾ ਨਿਰਦੇਸ਼ਾ ਹੇਠ “ਏ.ਟੀ.ਸੀ. ਕੈਂਪ” ਦਾ ਆਯੋਜਨ
ਮਿਤੀ 11/02/2021 ਤੋਂ 15/02/2021 ਤੱਕ ਕੀਤਾ ਗਿਆ। ਜਿਸਦੇ ਅੰਤਰਗਤ ਵਿੰਭਿਨ ਵਿਸ਼ੇ ਜਿਵੇ ਸੈਨਾ ਦਾ ਇਤਿਹਾਸ,
ਮੈਪ ਰੀਡਿੰਗ , ਵੈਪਨ ਟਰੇਨਿੰਗ, ਫਸਟ ਏਡ ਆਦਿ ਤੇ ਲੈਕਚਰ ਕਰਵਾਏ ਗਏ। ਇਸ ਕੈਂਪ ਦਾ ਮੁੱਖ ਉਦੇਸ਼ ਐਨ.ਸੀ.ਸੀ.
ਕੈਡਿਟਸ ਨੂੰ ਬੀ ਅਤੇ ਸੀ ਸਰਟੀਫੀਕੇਟ ਦੇ ਪੇਪਰ ਲਈ ਤਿਆਰ ਕਰਨਾ ਸੀ। ਗਰੁੱਪ ਕਮਾਂਡਰ ਅਦਵਿਤਿੱਆ ਮਦਾਨ ਨੇ ਕੈਂਪ ਦਾ
ਦੌਰਾ ਕੀਤਾ ਅਤੇ ਆਰ. ਡੀ. ਸੀ. ਦਿੱਲੀ ਗਏ ਕੈਡਿਟਸ ਨੂੰ ਵਧਾਈ ਵੀ ਦਿੱਤੀ। ਇਸ ਕੈਂਪ ਵਿਚ ਮਿਤੀ 14/02/2021 ਨੂੰ
ਐਨ.ਸੀ.ਸੀ. ਏ ਸਰਟੀਫੀਕੇਟ ਦੀ ਪ੍ਰੀਖਿਆ ਵੀ ਕਰਵਾਈ ਗਈ। ਬਰਗੇਡੀਅਰ ਮਦਾਨ ਤੇ ਕਰਨਲ ਤੂਰ ਨੇ ਕਾਲਜ ਮੈਨੇਜਮੈਂਟ ਅਤੇ
ਪ੍ਰਿੰਸੀਪਲ ਮੈਡਮ ਡਾ. ਨਵਜੋਤ ਅਤੇ ਕਾਲਜ ਦੇ ਐਨ.ਸੀ.ਸੀ. ਅਫਸਰ ਲੈਫਟੀਨੈਂਟ ਡਾ. ਰੂਪਾਲੀ ਰਾਜ਼ਦਾਨ ਦੇ ਸਹਿਯੋਗ ਲਈ
ਧੰਨਵਾਦ ਕੀਤਾ।