ਜਲੰਧਰ : ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮਨ, ਜਲੰਧਰ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਦੀ ਸਮਾਜ ਸੇਵਾ ਭਰੀ ਭਾਵਨਾ
ਅਤੇ ਧੀਆਂ ਲਈ ਅਗਾਂਹਵਧੂ ਸੋਚ ਰੱਖਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋ ਕੇ ਅਮਰੀਕਾ ਵਾਸੀ ਕਾਰੋਬਾਰੀ ਸ. ਜਗਮੇਲ
ਸਿੰਘ ਭੰਡਾਲ ਨੇ ਵੱਡੀ ਮਾਤਰਾ ਵਿਚ ਕਾਲਜ ਦੀਆਂ ਹੋਣਹਾਰ ਅਤੇ ਲੋੜਵੰਦ ਵਿਦਿਆਰਥਣਾਂ ਦੀਆਂ ਸਿੱਖਿਆਂ
ਸੇਵਾਵਾ ਲਈ ਵਿੱਤੀ ਸਹਾਇਤਾ ਭੇਟ ਕੀਤੀ। ਇਹ ਰਕਮ ਸ. ਬਲਜੀਤ ਸਿੰਘ ਅਤੇ ਸ. ਯਾਦਵਿੰਦਰ ਸਿੰਘ ਦੇ ਸਹਿਯੋਗ ਨਾਲ
ਕਾਲਜ ਨੁੰ ਪ੍ਰਾਪਤ ਹੋਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਜਗਮੇਲ ਸਿੰਘ ਭੰਡਾਲ ਦਾ ਇਸ
ਸਹਾਇਤਾ ਲਈ ਧੰਨਵਾਦ ਕੀਤਾ ਅਤੇ ਉਹਨਾਂ ਦੀ ਉੇਦਾਰ ਚਿੱਤ ਤੇ ਸਮਾਜ ਸੇਵੀ ਭਾਵਨਾ ਦੀ ਸ਼ਲਾਘਾ ਕੀਤੀ।
ਉਹਨਾਂ ਕਿਹਾ ਕਿ ਸਮਾਜ ਵਿਚ ਅਜਿਹੀਆਂ ਸਖਸ਼ੀਅਤਾਂ ਦੀ ਅਤਿੰਅੰਤ ਲੋੜ ਹੈ ਜੋ ਧੀਆਂ ਦੀ ਸਿੱਖਿਆਂ ਅਤੇ
ਸਰੁੱਖਿਆ ਲਈ ਚਿੰਤਨਸ਼ੀਲ ਹੋਣ ਉਹਨਾਂ ਕਿਹਾ ਉਹਨਾਂ ਵੱਲੋ ਦਿੱਤੀ ਇਸ ਰਕਮ ਦੀ ਵਰਤੋਂ ਵਿਦਿਆਰਥਣਾਂ ਦੀਆਂ
ਸਿੱਖਿਆਂ ਜਰੂਰਤਾ ਦੀ ਪੂਰਤੀ ਲਈ ਕੀਤੀ ਜਾਵੇਗੀ ਅਤੇ ਇਸ ਰਕਮ ਦਾ ਕਰਜ਼ਾ ਕਾਲਜ ਦੀਆਂ ਧੀਆਂ ਨੁੰ ਆਰਥਿਕ ਤੇ
ਸਮਾਜਿਕ ਤੌਰ ਤੇ ਆਤਮ ਨਿਰਭਰ ਬਣਾ ਕੇ ਮੋੜਿਆ ਜਾਵੇਗਾ।