ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਦੇ ਕੇ. ਸੀ. ਐਲ ਕਾਲਜੀਏਟ ਸਕੂੂਲ ਫਾਰ ਗਰਲਜ਼ ਵਿਚ “ਸ਼੍ਰੀ ਗੁਰੂ
ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ ਸਕੂਲ ਪ੍ਰਤੀਯੋਗਤਾ ਦਾ
ਆਯੋਜਨ ਕੀਤਾ ਗਿਆ ਜਿਸ ਦਾ ਮੰਤਵ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਿਧਾਤਾਂ ਅਤੇ
ਮੰਤਵਾਂ ਤੋਂ ਵਿਦਿਆਰਥੀਆਂ ਨੁੰ ਜਾਣੂ ਕਰਵਾਉਣਾ ਸੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਸ.
ਜਸਪਾਲ ਸਿੰਘ ਵੜੈਚ (ਜੁਆਇੰਟ ਸੈਕਟਰੀ ਕੇ. ਸੀ. ਐਲ. ਗਰੁੱਪ) ਅਤੇ ਡਾ. ਕੁਲਵੰਤ ਸਿੰਘ
(ਕੇ.ਜੀ.ਐਮ ਬੋਨ ਹਸਪਤਾਲ) ਨੇ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕੀਤੀ। ਸ਼੍ਰੀ ਸੁਰਿੰਦਰ ਸੈਣੀ
ਵੀ ਇਸ ਮੌਕੇ ਹਾਜ਼ਰ ਸਨ। ਕੇ. ਸੀ. ਐਲ. ਗਰੁੱਪ ਆਫ ਇੰਸਟੀਚਿਊਟਸ਼ਨ ਦੀ ਪ੍ਰਧਾਨ ਸਰਦਾਰਨੀ ਬਲਬੀਰ
ਕੌਰ ਜੀ ਨੇ ਆਪਣੀਆਂ ਸ਼ੁੱਭ ਇੱਛਾਵਾ ਭੇਜੀਆਂ। ਇਸ ਸਮਾਗਮ ਦੇ ਉਦਘਾਟਨੀ ਸ਼ੈਸ਼ਨ ਦੌਰਾਨ
ਸ਼ਬਦ ਕੀਰਤਨ ਉਪਰੰਤ ਕਾਲਜ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਆਏ ਹੋਏ ਮਹਿਮਾਨਾਂ ਨਾਲ ਸਮਾਂ
ਰੋਸ਼ਨ ਕਰਕੇ ਪ੍ਰੋਗਰਾਮ ਦਾ ਆਗ਼ਾਜ਼ ਕੀਤਾ। ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਸਮੂਹ ਇਕੱਤ੍ਰਤਾ ਦਾ
ਨਿੱਘਾ ਸਵਾਗਤ ਕਰਦਿਆਂ ਇਸ ਸ਼ੁੱਭ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਗੁਰੂ ਨਾਨਕ
ਦੇਵ ਜੀ ਉਹ ਯੁੱਗ ਪੁਰਸ਼ ਤੇ ਇਨਕਲਾਬੀ ਗੁਰੂ ਸਨ ਜਿਹਨਾਂ ਵਿਸ਼ਵ ਦੀ ਰਾਹ ਰੁਸ਼ਨਾਈ ਲਈ ਆਪਣੀ
ਵਿਚਾਰਧਾਰਾ ਦਾ ਪ੍ਰਚਾਰ ਭਾਸ਼ਾ ਅਤੇ ਅੱਖਰ ਗਿਆਨ ਰਾਹੀ ਕੀਤਾ। ਸ਼ਬਦ ਨੂੰ ਸਾਧਨ
ਬਣਾਉਂਦਿਆਂ ਕੁੱਲ ਦੁਨੀਆਂ ਨੂੰ ਸਰਬੱਤ ਦਾ ਭਲਾ, ਨਿਮਰਤਾ, ਸਾਂਝੀਵਾਲਤਾ, ਅਮਨ ਸ਼ਾਤੀ ਤੇ
ਬਰਾਬਰਤਾ ਦਾ ਸੰਦੇਸ਼ ਦਿੰਦਿਆ ਯੁੱਗ ਪਲਟਾਉ ਤਬਦੀਲੀਆਂ ਲਿਆਂਦੀਆਂ ਉਨ੍ਹਾਂ ਇਹ ਵੀ ਕਿਹਾ
ਕਿ ਗੁਰੁ ਜੀ ਨੇ ਜਿਨ੍ਹਾਂ ਕੁਰੀਤੀਆਂ ਨੂੰ ਸਮਾਜ ਵਿੱਚੋਂ ਮਨਫ਼ੳਮਪ;ੀ ਕਰਨਾ ਚਾਹਿਆ ਸੀ ਹੁਣ ਉਨ੍ਹਾਂ
ਨੇ ਮੁੜ ਜ਼ੋਰ ਫੜ ਲਿਆ ਹੈ। ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਸ. ਜਸਪਾਲ ਸਿੰਘ ਵੜੈਚ
(ਜੁਆਇੰਟ ਸੈਕਟਰੀ ਕੇ. ਸੀ. ਐਲ. ਗਰੁੱਪ ਨੇ ਸਮੂਹ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਰਬਕਾਲੀ ਅਤੇ ਸਰਬਵਿਆਪੀ ਮਹੱਤਤਾ ਰੱਖਦੀਆਂ ਹਨ।
ਮਨੁੱਖਤਾ ਨੂੰ ਜੀਵਨ ਜਾਂਚ ਸਿਖਾਉਂਦੀਆਂ ਹਨ। ਮੁੱਖ ਮਹਿਮਾਨ ਦੇ ਰੂਪ ਵਿਚ ਪਹੁੰਚੇ ਡਾ.
ਕੁਲਵੰਤ ਸਿੰਘ ਨੇ ਇਸ ਸ਼ੁੱਭ ਦਿਹਾੜੇ ਨੂੰ ਮਨਾਉਣ ਦੇ ਇਸ ਉਪਰਾਲੇ ਨੂੰ ਸ਼ਲਾਘਾ ਯੋਗ
ਕਿਹਾ ਅਤੇ ਸਭ ਨੂੰ ਵਧਾਈ ਦਿੱਤੀ। ੳਹਨਾਂ ਕਿਹਾ ਕਿ ਅਜੌਕੇ ਸਮੇਂ ਵਿਚ ਨੌੋਜਵਾਨ ਪੀੜ੍ਹੀ ਨੂੰ
ਗੁਰੂ ਜੀ ਦੀ ਬਾਣੀ ਨਾਲ ਜੁੜਨ ਲਈ ਪੰਜਾਬੀ ਭਾਸ਼ਾ ਨਾਲ ਜੁੜਨਾ ਅੱਤ ਜਰੂਰੀ ਕਿਹਾ। ਉਹਨਾਂ ਗੁਰੂ
ਵੱਲੋਂ ਦਿੱਤੇ ਸੰਦੇਸ਼ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਨੂੰ ਜੀਵਨ ਵਿਚ ਧਾਰਨ ਕਰਨ ਦੀ
ਪ੍ਰੇਰਨਾ ਦਿੱਤੀ। ਪ੍ਰਕਿਰਤੀ ਪ੍ਰੇਮ, ਵਾਤਾਵਰਣ ਸ਼ੁੱਧਤਾ, ਸਿਹਤ ਸੰਭਾਲ ਅਤੇ ਕਲਿਆਣਕਾਰੀ ਵਿਵਹਾਰ
ਅਪਣਾਉਣ ਲਈ ਕਿਹਾ। ਇਸ ਅਵਸਰ ਤੇ ਸ਼੍ਰੀ ਸੁਰਿੰਦਰ ਸੈਣੀ ਜੀ ਨੇ ਗੁਰੂ ਜੀ ਦੀ ਰਚਨਾ ਆਸਾ ਦੀ ਵਾਰ
ਦੇ ਹਵਾਲਿਆਂ ਨਾਲ ਗੁਰੂ ਜੀ ਦੇ ਆਦਰਸ਼ਾ ਬਾਰੇ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਵਿਚ
ਵਿਦਿਆਰਥੀਆਂ ਅੰਦਰ ਗੁਰੂ ਜੀ ਦੇ ਆਦਰਸ਼ਾ, ਸਿਧਾਂਤਾ ਸਿੱਖਿਆਵਾਂ, ਗਤੀਵਿਧੀਆਂ ਅਤੇ
ਮੰਤਵਾ ਸੰਬੰੰਧੀ ਜਾਣਕਾਰੀ ਦਿੰਦੇ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ ਜਿਸ ਵਿਚ 20 ਸਕੂਲਾਂ
ਦੇ ਤਕਰੀਬਨ 150 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੋਰਾਨ ਸ਼ਬਦ ਗਾਇਨ
ਪ੍ਰਤੀਯੋਗਤਾ ਵਿਚ ਗੁਰੂ ਅਮਰਦਾਸ ਪਬਲਿਕ ਸਕੂਲ, ਮਾਡਲ ਟਾਊਨ, ਜਲੰਧਰ ਨੇ ਪਹਿਲਾ ਸਥਾਨ,
ਦੁਆਬਾ ਕਾਲਸਾ ਮਾਡਲ ਸੀਨੀਅਰ ਸੰਕੈਡਰੀ ਸਕੂਲ ਜਲੰਧਰ ਨੇ ਦੂਜਾ ਸਥਾਨ ਅਤੇ ਸੰਸਕ੍ਰਿਤੀ
ਕੇ.ਐਮ.ਵੀ. ਸਕੂਲ, ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਉਚਾਰਨ ਮੁਕਾਬਲੇ ਵਿਚ
ਸੰਸਕ੍ਰਿਤੀ ਕੇ. ਐਮ. ਵੀ. ਸਕੂਲ, ਜਲੰਧਰ ਨੇ ਪਹਿਲਾ ਸਥਾਨ, ਜਲੰਧਰ ਮਾਡਲ ਸਕੂਲ ਨੇ ਦੂਜਾ ਸਥਾਨ,
ਅਤੇ ਅਕਾਲ ਅਕੈਡਮੀ ਧਨਾਲ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਲੋਗਨ ਰਾਈਟਿੰਗ ਮੁਕਾਬਲੇ ਵਿਚ ਪੀ. ਸੀ. ਐਮ. ਐਸ. ਡੀ. ਕਾਲਜੀਏਟ ਸੀਨੀ. ਸੈਕੰ. ਗਰਲਜ਼ ਸਕੂਲ,
ਜਲ਼ੰਧਰ ਨੇ ਪਹਿਲਾ ਸਥਾਨ, ਡੀ. ਸੀ. ਕਾਲਜੀਏਟ ਸੀਨੀ. ਸੈਕੰ. ਸਕੂਲ਼ ਨੇ ਦੂਜਾ ਸਥਾਨ, ਅਤੇ
ਸੰਸਕ੍ਰਿਤੀ ਕੇ. ਐਮ. ਵੀ. ਸਕੂਲ, ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੇਤੂ ਵਿਦਿਆਰਥੀਆਂ ਨੂੰ ਸਰਟੀਫੀਕੇਟ ਅਤੇ ਕੈਸ਼ ਪਰਾਇਜ਼ ਦਿੱਤੇ ਗਏ। ਇਹ ਕੈਸ਼ ਪਰਾਇਜ਼ ਕਾਲਜ
ਦੇ ਸੁਪਰਡੈਂਟ ਸ. ਅਮਰਜੀਤ ਸਿੰਘ ਜੀ ਦੇ ਪਿਤਾ ਭਾਈ ਹਰਪਾਲ ਸਿੰਘ ਲੱਖਾ ਜੀ ਵੱਲੋਂ ਦਿੱਤੇ ਗਏ।
ਮੈਡਮ ਪ੍ਰਿੰਸੀਪਲ ਜੀ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਹਨਾਂ ਦੇ ਕਲਿਆਣਕਾਰੀ
ਉਦਾਰਚਿਤ ਅਤੇ ਅਗਾਂਹਵਧੂ ਸੋਚ ਦੀ ਪ੍ਰਸ਼ੰਸਾ ਕੀਤੀ। ਅੰਤ ਵਿਚ ਮੈਡਮ ਡਾ. ਨਵਜੋਤ ਜੀ ਨੇ ਜੇਤੂ
ਵਿਦਿਆਰਥਣੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭੱਵਿਖ ਦੀ ਕਾਮਨਾ ਕੀਤੀ।
ਉਹਨਾਂ ਇਸ ਪ੍ਰੋਗਰਾਮ ਦੀ ਆਰਗੇਨਾਜ਼ਿੰਗ ਕਮੇਟੀ ਦੇ ਮੈਂਬਰਾਂ ਡਾ. ਰੁਪਿੰਦਰ ਕੌਰ (ਮੁਖੀ
ਮਿਊਜ਼ਿਕ ਵਿਭਾਗ) ਅਤੇ ਮੈਡਮ ਸਵੀਟੀ ਮਾਨ (ਮੁਖੀ ਅੰਗਰੇਜ਼ੀ ਵਿਭਾਗ) ਡਾ. ਦਵਿੰਦਰਪਾਲ
ਖਹਿਰਾ(ਮੁਖੀ ਰਾਜਨੀਤੀ ਵਿਭਾਗ) ਦੇ ਯੋਗ ਦਿਸ਼ਾ ਨਿਰਦੇਸ਼ ਦੀ ਭਰਪੂਰ ਸ਼ਲਾਘਾ ਕੀਤੀ।